ਸਿੱਖ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਪਿੰਡ ਭਲੂਰ ਵਿਖੇ ਮਸਜਿਦ ਦੀ ਰੱਖੀ ਨੀਂਹ

TeamGlobalPunjab
4 Min Read

ਮੋਗਾ: ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਭਲੂਰ ਵਿਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਬੇਸ਼ੱਕ ਦੇਸ਼ ਦੀ ਵੰਡ ਤੋਂ ਬਾਅਦ ਭਲੂਰ ਵਿੱਚ ਕੁਝ ਮੁਸਲਮਾਨਾਂ ਦੇ ਪਰਿਵਾਰ ਪਿੰਡ ਵਾਸੀਆ ਦੇ ਕਹਿਣ ਤੇ ਪਿੰਡ ਵਿੱਚ ਰੁਕ ਗਏ ਸਨ ਅਤੇ ਉਹ ਆਪਣੇ ਕਾਰਜ਼ ਆਮ ਤੌਰ ਤੇ ਸਿੱਖ ਰੀਤੀ ਰਿਵਾਜ ਮੁਤਾਬਕ ਪਿੰਡ ਦੇ ਗੁਰੂ ਘਰਾਂ ਵਿੱਚ ਕਰਦੇ ਆ ਰਹੇ ਸਨ।ਪਰ ਹੁਣ ਪਿੰਡ ਦੇ ਬਹੁਤ ਹੀ ਸੂਝਵਾਨ ਨੌਜਵਾਨ ਡਾਂ: ਅਨਵਰ ਖਾਨ ਦੀ ਅਗਵਾਈ ਵਿੱਚ ਪਿੰਡ ਦੇ ਮੁਸਲਮਾਨ ਪਰਿਵਾਰਾਂ ਵਿੱਚੋਂ ਬਣੀ ਕਮੇਟੀ ਦੇ ਉਦਮ ਨਾਲ ਪਿੰਡ ਵਿੱਚ ਨਵੀ ਮਸਜਿਦ ਦੀ ਨੀਂਹ   ਰੱਖੀ ਗਈ।

ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ਤੇ ਹੁਣ ਨਵੀਂ ਮਸਜਿਦ ਬਣ ਰਹੀ ਹੈ ਉਸ ਜਗ੍ਹਾ  ਤੇ ਦੇਸ਼ ਦੀ ਅਜਾਦੀ ਤੱਕ ਮਸਜਿਦ ਬਣੀ ਹੋਈ ਸੀ,ਜੋ ਕਿ ਹੌਲੀ ਹੌਲੀ ਖਤਮ ਹੋ ਗਈ ਸੀ ਤੇ ਇਸ ਮੌਕੇ ਤੇ ਜਿੱਥੇ ਪੂਰੇ ਪੰਜਾਬ ਵਿੱਚੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਵੱਖ ਵੱਖ  ਮਸਜਿਦਾਂ/ਮਦਰੱਸਿਆਂ ਦੇ ਕਾਜ਼ੀ, ਰਾਜਨੀਤਿਕ ਪਾਰਟੀਆਂ ਦੇ ਮੁਸਲਿਮ ਨੁਮਾਇੰਦੇ, ਮੌਲਾਨਾ ਉਸਮਾਨ ਸਾਹਿਬ ਨਾਇਬ ਸ਼ਾਹੀ ਇਮਾਮ ਲੁਧਿਆਣਵੀ, ਪੰਜਾਬ ਵਕਫ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਲਿਬੜਾ, ਪੰਜਾਬ ਮੁਸਲਿਮ ਕਮੇਟੀ ਦੇ ਸਲਾਹਕਾਰ ਸਰਫੋਰਸ਼ ਅਲੀ ਮੋਗਾ, ਹੰਸ ਰਾਜ ਮੋਫਰ ਸੂਬਾ ਪ੍ਰਧਾਨ ,ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਇਹ ਦਿਨ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਸਾਰਾ ਪ੍ਰਬੰਧ ਗੁਰਦੁਆਰੇ ਵਿੱਚ ਕੀਤਾ ਹੈ।

ਇਸ ਮੌਕੇ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਮਸਜਿਦ ਦੇ ਨਿਰਮਾਣ ਲਈ ਦਾਨ ਵੀ ਦਿੱਤੇ। ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਉਹ ਨਿਰਮਾਣ ਪੂਰਾ ਹੋਣ ਤੱਕ ਸੇਵਾ ਕਰਨਗੇ।

ਇਸ ਮੌਕੇ ਤੇ ਵਕਫ ਬੋਰਡ ਦੇ ਮੈਬਰ ਸਿਤਾਰ ਮੁਹੰਮਦ  ਅਤੇ ਸਰਫਰੋਸ਼  ਅਲੀ  ਮੁਸਲਮਾਨ ਸਲਾਹਕਾਰ ਕਮੇਟੀ ਪੰਜਾਬ ਦੇ ਮੈਂਬਰ ਨੇ  ਕਿਹਾ ਕਿ ਉਹ ਬੋਰਡ ਦੀ ਮੀਟਿੰਗ ਦੌਰਾਨ ਭਲੂਰ ਵਿਖੇ ਬਣ ਰਹੀ ਮਸਜਿਦ ਵਾਸਤੇ ਗ੍ਰਾਂਟ ਦਾ ਮਤਾ ਪਾਸ ਕਰਵਾ ਕੇ ਜਲਦ ਹੀ ਗ੍ਰਾਂਟ ਦਿਵਾਉਣਗੇ।  ਪਿੰਡ ਦੇ ਵਸਨੀਕ ਡਾ.ਅਨਵਰ ਖਾਂ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਕਰੀਬ ਡੇਢ ਕਨਾਲ ਜ਼ਮੀਨ ਵਿਚ ਬਣੀ ਮਸਜਿਦ ਖੰਡਰ ਹੋ ਗਈ ਸੀ ਤੇ ਇਸ ਦਾ ਵਜੂਦ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮਸਜਿਦ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ।

- Advertisement -

ਇਸ ਮੌਕੇ ਤੇ ਪਿੰਡ ਵਾਸੀ ਰਾਜਬੀਰ ਸਿੰਘ ਨੇ ਦੱਸਿਆ ਕਿ  ਅੱਜ ਪਿੰਡ ਭਲੂਰ ਵਿੱਚ  ਮੁਸਲਿਮ   ਭਾਈਚਾਰੇ ਵੱਲੋਂ ਬਣਾਈ ਮਸੀਤ ਦੀ ਨੀਂਹ ਰੱਖੀ ਗਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਹੋਏ ਉੱਥੇ ਪਿੰਡ ਵਾਸੀਆਂ ਨੇ ਵੀ ਮੁਸਲਿਮ ਭਾਈਚਾਰੇ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ  ।ਇੱਥੋਂ ਤੱਕ ਕਿ ਲੰਗਰ ਆਦਿ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਦੀ ਜੋ ਪਿੰਡ ਵਾਸੀਆਂ ਨਾਲ ਬੈਠਕ ਸੀ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਹੀ ਕੀਤੀ ।

 ਜਿੱਥੇ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ਤੇ ਇਸ ਮਸੀਤ ਨੂੰ ਬਣਾਉਣ ਲਈ ਦਾਨ ਵੀ ਦਿੱਤਾ ਗਿਆ  ।ਇਸ ਮੌਕੇ ਰਾਜਵੀਰ ਭਲੂਰੀਆ ਨੇ ਕਿਹਾ ਕਿ ਅੱਜ ਦਾ ਦਿਨ ਸੁਭਾਗਾ ਦਿਨ ਹੈ ਜਦੋਂ ਮੁਸਲਿਮ ਅਤੇ ਸਿੱਖ ਇੱਕ ਸਥਾਨ ਤੇ ਬੈਠ ਕੇ  ਇੱਕ ਗੁਰੂ ਘਰ ਦਾ ਨਿਰਮਾਣ ਕਰ ਰਹੇ ਹਨ  ।

Share this Article
Leave a comment