ਮੋਗਾ CIA ਇੰਚਾਰਜ ਨੂੰ ਗੈਂਗਸਟਰ ਲਾਰੈਂਸ ਨਾਲ ਹਾਸਾ-ਮਜ਼ਾਕ ਕਰਨਾ ਪਿਆ ਮਹਿੰਗਾ, SSP ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ

Rajneet Kaur
2 Min Read

ਮੋਗਾ : ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨਾਲ ਹੱਸਣਾ ਮੋਗਾ ਦੇ CIA ਐੱਸਐੱਚਓ ਕਿੱਕਰ ਸਿੰਘ ਨੂੰ ਮਹਿੰਗਾ ਪਿਆ ਹੈ।ਮੋਗਾ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਦੀ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਹਾਸਾ-ਮਜ਼ਾਕ ਕਰਦੇ ਦੀ ਵੀਡੀਓ ਵਾਇਰਲ ਹੋ ਗਈ।  ਅਜਿਹੇ ‘ਚ ਗੈਂਗਸਟਰਾਂ ਨਾਲ ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਦਾ ਯਾਰਾਨਾ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਵਾਇਰਲ ਵੀਡੀਓ ’ਚ ਲਾਰੈਂਸ ਬਿਸ਼ਨੋਈ ਨੂੰ ਇੰਸਪੈਕਟਰ ਕਿੱਕਰ ਸਿੰਘ ਜਦੋਂ ਅਦਾਲਤ ’ਚ ਪੇਸ਼ੀ ਲਈ ਲਿਜਾ ਰਹੇ ਸਨ ਤਾਂ ਉਹ ਗਲਤ ਰਸਤੇ ਵੱਲ ਜਾਣ ਲੱਗਾ, ਜਿਸ ’ਤੇ ਕਿੱਕਰ ਸਿੰਘ ਨੇ ਉਸਦੀ ਪਿੱਠ ’ਤੇ ਹੱਥ ਮਾਰਦਿਆਂ ਕਿਹਾ ਕਿ ਕੀ ਗੱਲ ਅਦਾਲਤ ਦਾ ਰਸਤਾ ਭੁੱਲ ਗਿਆਂ। ਕਿੱਕਰ ਸਿੰਘ ਇੰਨਾ ਕਹਿੰਦਾ ਹੋਇਆ ਵੀ ਚੁੱਪ ਨਹੀਂ ਰਿਹਾ, ਸਗੋਂ ਦੁਬਾਰਾ ਬੋਲਿਆ ਕਿ ਅਦਾਲਤ ਦਾ ਰਸਤਾ ਭੁੱਲਣ ਦੇ ਨਾਲ-ਨਾਲ ਕੀ ਮੈਨੂੰ ਵੀ ਭੁੱਲ ਗਿਆ ਤੂੰ, ਇੰਨਾ ਕਹਿਣ ’ਤੇ ਜਦੋਂ ਇੰਸਪੈਕਟਰ ਹੱਸਿਆ ਤਾਂ ਗੈਂਗਸਟਰ ਬਿਸ਼ਨੋਈ ਵੀ ਹੱਸਣ ਲੱਗਾ।

ਦੱਸ ਦੇਈਏ ਕਿ ਸੀਆਈਏ ਸਟਾਫ ਬਾਘਾਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ ਪਿੰਟਾ ਵੱਲੋਂ ਹੱਤਿਆਕਾਂਡ ਵਿਚ ਲਾਰੈਂਸ ਨੂੰ ਲੁਧਿਆਣਾ ਤੋਂ ਟਰਾਂਜਿਟ ਰਿਮਾਂਡ ‘ਤੇ ਮੋਗਾ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਅਧਿਕਾਰੀ ਕਿੱਕਰ ਸਿੰਘ ਦੀ ਵੀਡੀਓ ਲਾਰੈਂਸ ਨਾਲ ਵਾਇਰਲ ਹੋ ਗਈ।

ਪਹਿਲਾਂ ਹੀ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਖਾਕੀ ਨੂੰ ਦਾਗਦਾਰ ਕਰਦੇ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿਚ ਅਹਿਮ ਭੂਮਿਕਾ ਨਿਭਾਈ। ਟੀਨੂੰ ਨੂੰ ਉਸ ਨੇ ਸਲਾਖਾਂ ਪਿੱਛੇ ਰੱਖਣ ਦੀ ਬਜਾਏ ਆਪਣੇ ਘਰ ਵਿਚ ਮਹਿਮਾਨ ਬਣਾ ਕੇ ਰੱਖਿਆ ਤੇ ਉਸ ਦੀ ਗਰਲਫ੍ਰੈਂਡ ਨਾਲ ਮੁਲਾਕਾਤਾਂ ਕਰਵਾਈਆਂ।

- Advertisement -

ਫਿਲਹਾਲ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਜਾਂਚ ਐੱਸਪੀ (ਡੀ) ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ, ਇਸਨੂੰ ਹਲਕੇ ’ਚ ਨਹੀਂ ਲਿਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment