Breaking News

ਭਾਰਤੀ ਫੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਪੀਐਨ ਹੂਨ ਦਾ ਦੇਹਾਂਤ

ਚੰਡੀਗੜ੍ਹ: ਭਾਰਤੀ ਫੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਪੀਐਨ ਹੂਨ ( Lt Gen Prem Nath Hoon ) ਦਾ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ ਹੇ। ਪੀਐਨ ਹੂਨ 91 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਹੈਮਰੇਜ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਲੈਫਟੀਨੈਂਟ ਜਨਰਲ ਪੀਐਨ ਹੂਨ ਦਾ ਅੰਤਮ ਸਸਕਾਰ ਮੰਗਲਵਾਰ ਦੁਪਹਿਰ 3 . 30 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ।

ਪੀਐਨ ਹੂਨ ਨੇ ਲਗਭਗ ਚਾਰ ਦਹਾਕਿਆਂ ਤੱਕ ਭਾਰਤੀ ਫੌਜ ਦੀ ਸੇਵਾ ਕੀਤੀ। ਉਹ 1987 ਵਿੱਚ ਵੈਸਟਰਨ ਕਮਾਂਡ ਦੇ ਚੀਫ ਦੇ ਰੂਪ ਵਿੱਚ ਰਟਾਇਰ ਹੋਏ ਸਨ। ਇਸ ਤੋਂ ਬਾਅਦ 2013 ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਦੁਨੀਆ ਦੀ ਸਭ ਤੋਂ ਉੱਚੀ ਸਿੱਖਰ ਸਿਆਚਿਨ ‘ਤੇ ਤਿਰੰਗਾ ਲਹਿਰਾਇਆ ਸੀ ਇਸਨੂੰ ਆਪਰੇਸ਼ਨ ਮੇਘਦੂਤ ( Operation Meghdoot ) ਨਾਮ ਦਿੱਤਾ ਗਿਆ ਸੀ।

ਪੀਐਨ ਹੂਨ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਵਿੱਚ ਹੋਇਆ ਸੀ ਪਰ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ। ਉਨ੍ਹਾਂ ਨੇ ਆਪਣੀ ਆਟੋਬਾਇਓਗਰਾਫੀ ‘ਅਨਟੋਲਡ ਟਰੁੱਥ’ ਵਿੱਚ ਦਾਅਵਾ ਕੀਤਾ ਸੀ ਕਿ ਸਾਲ 1987 ਵਿੱਚ ਰਾਜੀਵ ਗਾਂਧੀ ਸਰਕਾਰ ਦੇ ਤਖਤੇ ਪਲਟ ਦੀ ਸਾਜਿਸ਼ ਰਚੀ ਗਈ ਸੀ। ਉਸ ਵੇਲੇ ਹੂਨ ਵੈਸਟਰਨ ਕਮਾਂਡ ਵਿੱਚ ਪੋਸਟਿਡ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੈਰਾਕਮਾਂਡੋਜ ਦੀ ਤਿੰਨ ਬਟਾਲੀਅਨ, ਜਿਸ ਵਿੱਚ ਇੱਕ ਵੈਸਟਰਨ ਕਮਾਂਡ ਦੀ ਵੀ ਸੀ , ਉਸਨੂੰ ਦਿੱਲੀ ਜਾਣ ਲਈ ਕਿਹਾ ਗਿਆ ਸੀ। ਹੂਨ ਦੀ ਕਿਤਾਬ ਲਾਂਚ ਹੋਣ ਤੋਂ ਬਾਅਦ ਜਦੋਂ ਇਹ ਵਿਵਾਦ ਸਾਹਮਣੇ ਆਇਆ, ਤਾਂ ਉਸ ਸਮੇਂ ਰਹੇ ਕਈ ਸਾਬਕਾ ਆਰਮੀ ਅਧਿਕਾਰੀਆਂ ਨੇ ਪੀਐਨ ਹੂਨ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ।

Check Also

ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ, ਦੀਵਾਲੀ ‘ਤੇ ਚਲਾਏ ਜਾ ਸਕਣਗੇ ਪਟਾਕੇ

ਚੰਡੀਗੜ੍ਹ: ਦੋ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। …

Leave a Reply

Your email address will not be published.