ਐਸਟਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਦਾ ਟਰਾਇਲ ਤੀਜੇ ਫੇਜ਼ ‘ਚ ਪਹੁੰਚਿਆ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਕਹਿਰ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਐਸਟਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਕਲਿਨਿਕਲ ਟਰਾਇਲ ਦੇ ਤੀਜੇ ਫੇਜ਼ ਵਿੱਚ ਪਹੁੰਚ ਚੁੱਕੀ ਹੈ ਅਤੇ ਜਲਦ ਹੀ ਇਸ ਨੂੰ ਫਾਈਨਲ ਅਪਰੂਵਲ ਮਿਲ ਸਕਦੀ ਹੈ। ਡੋਨਲਡ ਟਰੰਪ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਮੈਂ ਇਹ ਐਲਾਨ ਕਰਦੇ ਹੋਏ ਖੁਸ਼ ਹਾਂ ਕਿ ਐਸਟਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਕਲਿਨਿਕਲ ਟਰਾਇਲ ਦੇ ਤੀਜੇ ਫੇਜ਼ ਤੱਕ ਪਹੁੰਚ ਗਈ ਹੈ ਅਤੇ ਉਨ੍ਹਾਂ ਵੈਕਸੀਨ ਵਿੱਚ ਸ਼ਾਮਲ ਹੋ ਗਈ ਹੈ, ਜੋ ਬਣਨ ਦੇ ਬਹੁਤ ਕਰੀਬ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਅਸੀ ਅਜਿਹੀ ਚੀਜਾਂ ਕਰ ਰਹੇ ਹਾਂ, ਜੋ ਲੋਕਾਂ ਨੂੰ ਲੱਗਿਆ ਸੀ ਕਿ ਇਹ ਸੰਭਵ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਵੈਕਸੀਨ ਦੀ ਪ੍ਰਕਿਰਿਆ ਵਿੱਚ ਕਈ ਸਾਲ ਲਗ ਸੱਕਦੇ ਸਨ ਪਰ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੁੱਝ ਹੀ ਮਹੀਨਿਆਂ ਵਿੱਚ ਕੰਮ ਕਰ ਦਿੱਤਾ। ਐਸਟਰਾਜ਼ੈਨੇਕਾ ਨੇ ਵੀ ਇਹ ਐਲਾਨ ਕੀਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਵਿਕਸਿਤ ਇਸ ਵੈਕਸੀਨ ਦਾ ਅਮਰੀਕਾ ਵਿੱਚ 80 ਵੱਖ-ਵੱਖ ਥਾਵਾਂ ‘ਤੇ ਲਗਭਗ 30,000 ਬਾਲਗ ਵਾਲੰਟਿਅਰਸ ‘ਤੇ ਟਰਾਇਲ ਕੀਤਾ ਜਾਵੇਗਾ।

ਦਰਅਸਲ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਰੇਸ਼ਨ ਵਾਰਪ ਸਪੀਡ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਕੋਰੋਨਾ ਵੈਕਸੀਨ ਦੇ ਤੀਜੇ ਫੇਜ਼ ਦਾ ਟਰਾਇਲ ਅਮਰੀਕਾ ਵਿੱਚ ਵਾਰਪ ਸਪੀਡ ਆਪਰੇਸ਼ਨ ਦਾ ਇੱਕ ਹਿੱਸਾ ਹੈ। ਆਪਰੇਸ਼ਨ ਵਾਰਪ ਸਪੀਡ ਦਾ ਉਦੇਸ਼ ਜਨਵਰੀ 2021 ਤੱਕ ਕੋਰੋਨਾ ਵਾਇਰਸ ਦੀ ਇੱਕ ਪ੍ਰਭਾਵੀ ਅਤੇ ਸੁਰੱਖਿਅਤ ਵੈਕਸੀਨ ਦੀ 300 ਮਿਲੀਅਨ ਖੁਰਾਕ ਬਣਾਉਣਾ ਹੈ।

Share this Article
Leave a comment