ਪੰਜਾਬ ਪੁਲਿਸ ਨੇ ਮੁਖਤਾਰ ਅੰਸਾਰੀ ਨੂੰ ਮੁਹਾਲੀ ਅਦਾਤਲ ‘ਚ ਕੀਤਾ ਪੇਸ਼

TeamGlobalPunjab
2 Min Read

ਮੁਹਾਲੀ: ਮੁਹਾਲੀ ਦੇ ਇੱਕ ਬਿਲਡਰ ਕੋਲੋਂ ਫ਼ਿਰੌਤੀ ਮੰਗਣ ਦੇ ਮਾਮਲੇ ‘ਚ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਮੁਖਤਾਰ ਅੰਸਾਰੀ ਨੂੰ ਉਸ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ। ਕੁਝ ਮਿੰਟਾਂ ਦੀ ਪੇਸ਼ੀ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਕਰਨ ਦੀ ਤਰੀਕ ਤੈਅ ਕੀਤੀ ਹੈ। ਮੁਖਤਾਰ ਅੰਸਾਰੀ ਨੂੰ ਅੱਜ ਰੋਪੜ ਜੇਲ੍ਹ ਵਿੱਚ ਭਾਰੀ ਸੁਰੱਖਿਆ ਨਾਲ ਮੁਹਾਲੀ ਦੀ ਅਦਾਲਤ ਵਿੱਚ ਲਿਆਂਦਾ ਗਿਆ। ਇਸ ਕੇਸ ਵਿੱਚ ਇੱਕ ਮਹੀਨਾ ਪਹਿਲਾਂ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਸੀ। ਮੁਹਾਲੀ ਪੁਲਿਸ ਨੇ ਦੱਸਿਆ ਕਿ ਅਦਾਲਤ ਦੀ ਪ੍ਰਕਿਰਿਆ ਅਨੁਸਾਰ ਅੰਸਾਰੀ ਨੂੰ ਜੇਲ੍ਹ ਅਥਾਰਟੀ ਅਦਾਲਤ ਵਿੱਚ ਲੈ ਕੇ ਆਈ ਸੀ।ਮੁਖਤਾਰ ਅੰਸਾਰੀ ਆਰੋਪੀ ਵਜੋਂ ਚਲਾਨ ਦੀ ਕਾਪੀ ਲੈਣ ਲਈ ਅਦਾਲਤ ਪਹੁੰਚਿਆ ਸੀ।ਅਦਾਲਤ ਨੇ ਚਲਾਨ ਦੀ ਕਾਪੀ ਅੰਸਾਰੀ ਨੂੰ ਦੇ ਕੇ ਵਾਪਿਸ ਰੋਪੜ ਜੇਲ੍ਹ ਭੇਜ ਦਿੱਤਾ ਹੈ।

ਪੰਜ ਦਿਨ ਪਹਿਲਾਂ ਹੀ ਸੁਪਰੀਮ ਕਰੋਟ ਵਿੱਚ ਵੀ ਮੁਖਤਾਰ ਅੰਸਾਰੀ ਮਾਮਲੇ ‘ਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਦੇ ਹਵਾਲੇ ਕੀਤਾ ਜਾਵੇ। ਅਦਾਲਤ ਵਿੱਚ ਯੂਪੀ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਅੰਸਾਰੀ ਦੇ ਉੱਪਰ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਹਨ। ਇਸ ਲਈ ਅੰਸਾਰੀ ਦੀ ਹਵਾਲਗੀ ਉਹਨਾਂ ਨੂੰ ਦਿੱਤੀ ਜਾਵੇ।

ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਪੰਜਾਬ ਵਿੱਚ ਰੋਪੜ ਜੇਲ੍ਹ ਅੰਦਰ ਬੰਦ ਹਨ। ਮੁਖਤਾਰ ਅੰਸਾਰੀ ਖਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਸਾਲ 2019 ਨੂੰ ਮੁਕਦਮਾ ਦਰਜ ਹੋਇਆ ਸੀ। ਮੁਖਤਾਰ ਅੰਸਾਰੀ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਪ੍ਰੋਪਰਟੀ ਡਿਲਰ ਤੋਂ ਫਿਰੌਤੀ ਮੰਗੀ ਸੀ। ਜਿਸ ਦੀ ਕਾਲ ਰਿਕਾਰਡਿੰਗ ਬਤੌਰ ਸਬੂਤ ਪੇਸ਼ ਕੀਤੀ ਗਈ ਸੀ। ਮੁਹਾਲੀ ਪੁਲਿਸ ਵੱਲੋਂ ਕਾਲ ਰਿਕਾਰਡਿੰਗ ਦੀ ਆਡੀਓ ਟੈਸਟ ਦੇ ਲਈ ਸੈਂਪਲ ਬੈਂਗਲੌਰ ਭੇਜੇ ਹੋਏ ਹਨ। ਪਿਛਲੇ ਦੋ ਸਾਲਾਂ ਤੋਂ ਇਹ ਮਾਮਲਾ ਲਗਾਤਾਰ ਪੰਜਾਬ ਵਿੱਚ ਲਟਕਿਆ ਹੋਇਆ ਸੀ। ਉੱਤਰ ਪ੍ਰਦੇਸ਼ ਪੁਲਿਸ ਨੇ ਬਾਰ ਬਾਰ ਮੁਖਤਾਰ ਅੰਸਾਰੀ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਸ ਨੂੰ ਯੂਪੀ ਪੁਲਿਸ ਕੋਲ ਨਹੀਂ ਸੌਂਪਿਆਂ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਅੱਜ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ।

- Advertisement -

Share this Article
Leave a comment