ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਤਸਵੀਰ ਵੀ ਟਵੀਟ ਕੀਤੀ ਹੈ। ਇਸ ਪਿੱਛੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਵਿਚ ਇਕ ਵਾਰ ਫਿਰ ਧੜੇਬੰਦੀ ਤੇਜ਼ ਹੋ ਗਈ ਹੈ।
Friends come calling ….. pic.twitter.com/zL0OZ3KcCK
— Navjot Singh Sidhu (@sherryontopp) March 20, 2022
- Advertisement -
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਰ ਪਿੱਛੋਂ ਇਹ ਪਹਿਲੀ ਤਸਵੀਰ ਹੈ, ਜਿਸ ਵਿੱਚ ਸਿੱਧੂ ਦੇ ਨਾਲ ਕਾਂਗਰਸ ਦੇ ਕੱ ਚਿਹਰੇ ਖੜ੍ਹੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕਾਂਗਰਸ ਹੀ ਕਰਾਰੀ ਹਾਰ ਦਾ ਠੀਕਰਾ ਸਾਰੇ ਨਵਜੋਤ ਸਿੱਧੂ ਦੇ ਸਿਰ ਭੰਨ੍ਹ ਰਹੇ ਹਨ। ਚੋਣਾਂ ਵਿਚ ਹਾਰ ਤੋਂ ਬਾਅਦ ਹਾਈਕਮਾਨ ਨੇ ਸਿੱਧੂ ਤੋਂ ਅਸਤੀਫਾ ਮੰਗ ਲਿਆ ਸੀ, ਜਿਸ ਦੇ ਅਗਲੇ ਦਿਨ ਸਿੱਧੂ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਹੁਣ ਸਿੱਧੂ ਦੇ ਘਰ ਪਾਰਟੀ ਆਗੂਆਂ ਦੇ ਇਕੱਠੇ ਹੋਣ ਨੇ ਨਵੀਂ ਚਰਚਾ ਛੇੜ ਦਿੱਤਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.