ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੂੰ ਪਾਰਟੀ ਨੇ ਦਿਖਾਇਆ ਬਾਹਰ ਦਾ ਰਸਤਾ

TeamGlobalPunjab
3 Min Read

ਕੁਆਲਾਲੰਪੁਰ : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਬਰਸਾਤੂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇਇਸ ਕਦਮ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। 94 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਬੇਟੇ ਅਤੇ ਤਿੰਨ ਹੋਰ ਸੀਨੀਅਰ ਮੈਂਬਰਾਂ ਸਮੇਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਦੱਸ ਦਈਏ ਕਿ ਮਹਾਥਿਰ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਨੂੰ ਲੈ ਕੇ ਭਾਰਤ ਖਿਲਾਫ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਿਉਂ ਕੀਤਾ ਗਿਆ ਹੈ ਇਹ ਗੱਲ ਅਜੇ ਸਾਹਮਣੇ ਨਹੀਂ ਆਈ ਹੈ।

ਰਾਜਨੀਤਿਕ ਉੱਥਲ-ਪੁੱਥਲ  ਤੋਂ ਬਾਅਦ ਮਹਾਥਿਰ ਨੇ ਫਰਵਰੀ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਮੋਹੀਓਦੀਨ ਯਾਸੀਨ ਪ੍ਰਧਾਨ ਮੰਤਰੀ ਬਣੇ ਸਨ। ਪਾਰਟੀ ਇਸ ਤੋਂ ਬਾਅਦ ਦੋ ਗੁੱਟਾਂ ‘ਚ ਵੰਡ ਗਈ ਸੀ।  ਮਹਾਥਿਰ ਦੇ ਬੇਟੇ ਮੁਖਰਿਜ ਮਹਾਥਿਰ ਨੇ ਪਾਰਟੀ ਪ੍ਰਧਾਨ ਦੇ ਰੂਪ ‘ਚ ਮੋਹੀਓਦੀਨ ਨੂੰ  ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ  ਮਹਾਮਾਰੀ ਕਾਰਨ ਮਲੇਸ਼ੀਆ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਮੁਲਤਵੀ ਕਰ ਦਿੱਤੀ ਗਈ ਹੈ।

ਸਾਬਕਾ ਪ੍ਰਧਾਨ ਮੰਤਰੀ ਮਹਾਥਿਰ ਤੋਂ ਇਲਾਵਾ ਬਰਖਾਸਤ ਕੀਤੇ ਚਾਰ ਹੋਰ ਸੀਨੀਅਰ ਮੈਂਬਰਾਂ ਨੇ ਇੱਕ ਸਾਂਝੇ ਬਿਆਨ ‘ਚ ਕਿਹਾ ਕਿ ਬਰਸਾਤੂ ਪ੍ਰਧਾਨ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਪਾਰਟੀ ‘ਚੋਂ ਬਰਖਾਸਤ ਕਰ ਦਿੱਤਾ ਹੈ। ਇਹ ਪਾਰਟੀ ਦਾ ਇਕਤਰਫਾ ਕਦਮ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਇਹ ਫੈਸਲਾ ਗੈਰ-ਕਾਨੂੰਨੀ ਹੈ ਅਤੇ ਉਹ ਇਸ ਦੇ ਖਿਲਾਫ ਕਾਨੂੰਨੀ  ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹਨ।

ਮਲੇਸ਼ੀਆ ਵਿੱਚ ਸੱਤਾ ‘ਤੇ ਇਹ ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਮਹਾਥਿਰ ਅਤੇ ਅਨਵਰ ਇਬਰਾਹਿਮ ਦਾ ਸੱਤਾਧਾਰੀ “ਪੈਕਟ ਆਫ਼ ਹੋਪ” ਗੱਠਜੋੜ ਟੁੱਟ ਗਿਆ। ਦੱਸ ਦੇਈਏ ਕਿ ਇਸ ਗੱਠਜੋੜ ਨੇ ਦੋ ਸਾਲ ਪਹਿਲਾਂ ਨਜੀਬ ਰਜ਼ਾਕ ਦੀ ਸਰਕਾਰ ਖਿਲਾਫ ਇਤਿਹਾਸਕ ਜਿੱਤ ਦਰਜ ਕੀਤੀ ਸੀ।

- Advertisement -

ਇੱਥੇ ਇਹ ਜ਼ਿਕਰਯੋਗ ਹੈ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਡਾ. ਮਹਾਥਿਰ ਮੁਹੰਮਦ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ‘ਚ ਆਪਣੇ ਸੰਬੋਧਨ ਨਾਲ ਜੁੜੇ ਕਈ ਟਵੀਟ ਕੀਤੇ ਸਨ। ਇਸ ਸੰਬੋਧਨ ਦੌਰਾਨ ਮਹਾਥਿਰ ਨੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਟਵੀਟ ਕੀਤਾ, ‘ਮਿਆਂਮਾਰ ਵਿੱਚ ਰੋਹਿੰਗਿਆਂ‘ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਦੁਨੀਆ ਦੀ ਲਾਚਾਰੀ ਸਾਫ ਨਜ਼ਰ ਆ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਰੈਜੋਲੂਸ਼ਨ ਨੂੰ ਲੈ ਕੇ ਵੀ ਸਨਮਾਨ ‘ਚ ਕਮੀ ਆਈ ਹੈ। ਹੁਣ ਜੰਮੂ-ਕਸ਼ਮੀਰ ‘ਤੇ ਯੂ.ਐਨ. ਰੈਜੋਲੂਸ਼ਨ ਤੋਂ ਬਾਅਦ ਭਾਰਤ ਨੇ ਇਸ ‘ਤੇ ਕਬਜ਼ਾ ਕਰ ਲਿਆ।

Share this Article
Leave a comment