ਖੰਨਾ: ਪੰਜਾਬ ਪੁਲਿਸ ਨੇ ਐਤਵਾਰ ਨੂੰ ਖੰਨਾ ਸਦਰ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਪਿਉ-ਪੁੱਤ ਨੂੰ ਨੰਗਾ ਕਰਕੇ ਵੀਡੀਓ ਬਣਾਉਣ ਦੇ ਮਾਮਲੇ ‘ਚ ਦੋਸ਼ੀ ਪਾਇਆ ਹੈ। ਐਸ.ਐਚ.ਓ ਅਤੇ ਉਸਦੇ ਸਾਥੀ ‘ਤੇ 323, 342, 295 A, 166, ਆਈ.ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਐਚ.ਐਸ.ਫੂਲਕਾ ਨੇ ਬਿਆਨ ਦਿੰਦਿਆਂ ਕਿਹਾ ਕਿ ‘ਸਿੱਖ ਪਿਉ ਪੁੱਤ ਸਣੇ ਤਿੰਨ ਜਣਿਆਂ ਨੂੰ ਥਾਣੇ ਅੰਦਰ ਨੰਗਾ ਕਰਕੇ ਵੀਡੀੳ ਬਣਾਉਣ ਦੇ ਇਸ ਕੇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਤੇ ਜਿਸ ‘ਤੇ ਹੁਣ ਕਾਰਵਾਈ ਹੋ ਗਈ ਹੈ ਜਦਕਿ ਪਹਿਲਾਂ ਕਿਸੇ ਦਬਾਅ ਕਾਰਨ ਪਰਚਾ ਨਹੀਂ ਸੀ ਹੋ ਰਿਹਾ।’
ਇਹ ਘਟਨਾ ਜੂਨ 2019 ਵਿੱਚ ਵਾਪਰੀ ਸੀ ਪਰ ਵੀਡੀਓ ਇਸ ਸਾਲ ਦੇ ਸ਼ੁਰੂ ਵਿੱਚ ਵਾਇਰਲ ਹੋਈ ਸੀ ਜਿਸਦੇ ਨਤੀਜੇ ਵਜੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ 16 ਅਪ੍ਰੈਲ, 2020 ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।