ਸਾਬਕਾ IAS ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਹੋਇਆ ਦੇਹਾਂਤ

Rajneet Kaur
1 Min Read

ਚੰਡੀਗੜ੍ਹ : ਪੰਜਾਬ ਦੇ ਸਾਬਕਾ IAS ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ ਹੈ। ਉਹ 80 ਸਾਲ ਦੇ ਸਨ। ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ।

IAS ਅਧਿਕਾਰੀ ਹੋਣ ਦੇ ਨਾਲ-ਨਾਲ ਨਰਿਪਇੰਦਰ ਸਿੰਘ ਲੇਖਕ ਵੀ ਸਨ। ਉਨ੍ਹਾਂ ਨੇ 2021 ਵਿਚ ਆਪ੍ਰੇਸ਼ਨ ਬਲਿਊ ਸਟਾਰ 84 ਦੇ ਨਾਂ ਹੇਠ ਇਕ ਕਿਤਾਬ ਵੀ ਲਿਖੀ ਸੀ।

ਉਹ ਆਪਣੇ ਪਿੱਛੇ ਇਕ ਪੁੱਤਰ, ਨੂੰਹ ਅਤੇ ਦੋ ਪੋਤੇ ਛੱਡ ਗਏ ਹਨ।   ਉਨ੍ਹਾਂ ਦਾ ਅੰਤਿਮਮ ਸਸਕਾਰ  14 ਨਵੰਬਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਚ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment