ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਇੰਚਾਰਜ ਨਿਯੁਕਤ

Rajneet Kaur
2 Min Read

ਨਵੀਂ ਦਿੱਲੀ : ਕਾਂਗਰਸ ਹਾਈ ਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਪਾਰਟੀ ਦਾ ਮਹਾ ਸਕੱਤਰ ਤੇ ਛੱਤੀਸਗੜ੍ਹ ਦੀ ਮੁਖੀ ਨਿਯੁਕਤ ਕੀਤਾ ਹੈ।  ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਪ੍ਰਭਾਵ ਨਾਲ ਰਾਜਸਥਾਨ ਦਾ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ।  ਰੰਧਾਵਾ ਨੂੰ ਅਜੈ ਮਾਕਨ ਦੀ ਜਗ੍ਹਾ ਰਾਜਸਥਾਨ ਇੰਚਾਰਜ ਬਣਾਇਆ ਗਿਆ ਹੈ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ‘ਤੇ ਰਾਜ ਸਭਾ ਚੋਣਾਂ ਵਿੱਚ ਕ੍ਰਾਸ ਵੋਟਿੰਗ ਦੇ ਮਾਮਲੇ ‘ਚ ਗਾਜ਼ ਡਿੱਗੀ ਹੈ। ਦੱਸ ਦਈਏ ਕਿ ਕੁਲਦੀਪ ਬਿਸ਼ਨੋਈ ਅਤੇ ਇਕ ਹੋਰ ਕਾਂਗਰਸੀ ਵਿਧਾਇਕ ਦੀ ਕਰਾਸ ਵੋਟਿੰਗ ਕਾਰਨ ਅਜੇ ਮਾਕਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਰਿਪੋਰਟ ਮੁਤਾਬਕ ਹਰਿਆਣਾ ‘ਚ ਰਾਹੁਲ ਗਾਂਧੀ ਦੀ ਪਦਯਾਤਰਾ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਦਿੱਤਾ ਗਿਆ ਇਹ ਅਹੁਦਾ ਸਿਆਸੀ ਤੌਰ ਉਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 21 ਦਸੰਬਰ ਨੂੰ ਰਾਜਸਥਾਨ ਤੋਂ ਹਰਿਆਣਾ ‘ਚ ਦਾਖ਼ਲ ਹੋਵੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਛੱਤੀਸਗੜ੍ਹ ਵਿਧਾਨ ਸਭਾ ਵਿੱਚ ਕੁਮਾਰੀ ਸ਼ੈਲਜਾ ਦੀ ਅਹਿਮ ਭੂਮਿਕਾ ਹੋਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment