ਟਰੂਡੋ ਨੇ ਸਾਬਕਾ ਪ੍ਰਧਾਨ ਮੰਤਰੀ ਜੌਹਨ ਹੌਰਗਨ ਨੂੰ ਜਰਮਨੀ ‘ਚ ਕੈਨੇਡਾ ਦਾ ਅਗਲਾ ਰਾਜਦੂਤ ਕੀਤਾ ਨਿਯੁਕਤ

Rajneet Kaur
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਜੌਹਨ ਹੌਰਗਨ ਨੂੰ ਜਰਮਨੀ ਵਿੱਚ ਕੈਨੇਡਾ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਹੈ। ਇਹ ਐਲਾਨ ਹੌਰਗਨ ਦੁਆਰਾ ਬੀ ਸੀ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇਣ ਦੇ ਸੱਤ ਮਹੀਨਿਆਂ ਬਾਅਦ ਕੀਤਾ ਗਿਆ ਹੈ।

ਦਸ ਦਈਏ ਕਿ ਹੌਰਗਨ 2014 ਤੋਂ 2022 ਤੱਕ ਬੀਸੀ ਐਨਡੀਪੀ ਦੇ ਲੀਡਰ ਅਤੇ 2017 ਤੋਂ 2022 ਤੱਕ ਬੀਸੀ ਦੇ ਪ੍ਰੀਮੀਅਰ ਰਹੇ ਹਨ। ਹੌਰਗਨ ਨੂੰ 2005 ‘ਚ ਪਹਿਲੀ ਵਾਰ ਸੂਬਾਈ ਅਸੈਂਬਲੀ ‘ਚ ਚੁਣਿਆ ਗਿਆ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ‘ਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ। ਹੌਰਗਨ ਨੇ ਬੀਸੀ ਦੀ ਇੱਕ ਕੋਲ਼ਾ-ਉਤਪਾਦਨ ਕੰਪਨੀ ਐਲਕ ਵੈਲੀ ਰਿਸੋਰਸੇਜ਼ ਨੂੰ ਅਪ੍ਰੈਲ ‘ਚ ਜੁਆਇਨ ਕਰ ਲਿਆ ਸੀ। ਹੈਲਥ ਕੇਅਰ ਫੰਡਿੰਗ ਦੇ ਵਿਸ਼ੇ ‘ਤੇ ਫ਼ੈਡਰਲ ਅਤੇ ਸੂਬਾ ਸਰਕਾਰਾਂ ਵਿਚਕਾਰ ਅਸਹਿਮਤੀ ਦੇ ਮੁੱਦੇ ‘ਤੇ ਹੌਰਗਨ ਨੇ ਜਨਤਕ ਤੌਰ ‘ਤੇ ਖ਼ੁਦ ਨੂੰ ਪ੍ਰਧਾਨ ਮੰਤਰੀ ਲਈ ਬ੍ਰਿਜ ਬਿਲਡਰ ਵੱਜੋਂ ਕੰਮ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ। ਟਰੂਡੋ ਨੇ ਹੌਰਗਨ ਨੂੰ ਨਿਸ਼ਠਾਵਾਨ ਲੋਕ ਸੇਵਕ ਅਤੇ ਇੱਕ ਤਜਰਬੇਕਾਰ ਨੇਤਾ ਆਖਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹੌਰਗਨ ਵਿਦੇਸ਼ ਵਿੱਚ ਕੈਨੇਡੀਅਨ ਹਿੱਤਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment