ਵਿਦੇਸ਼ੀ ਮੀਡੀਆ ਨੇ ਵੀ ਰਾਹੁਲ ਗਾਂਧੀ ਦੇ ਮਾਮਲੇ ਨੂੰ ਕਵਰ ਕੀਤਾ, ਸ਼ਸ਼ੀ ਥਰੂਰ ਨੇ ਕਸਿਆ ਵਿਅੰਗ

Global Team
2 Min Read

ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਈ ਵਿਦੇਸ਼ੀ ਮੀਡੀਆ ਨੇ ਇਸ ਨੂੰ ਕਵਰ ਕੀਤਾ ਹੈ। ਇਸ ‘ਤੇ ਵਿਦੇਸ਼ੀ ਅਖਬਾਰਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਹੈ। ਆਪਣੇ ਟਵੀਟ ‘ਚ ਸ਼ਸ਼ੀ ਥਰੂਰ ਨੇ ਲਿਖਿਆ ਕਿ ‘ਉਨ੍ਹਾਂ ਨੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਦੁਨੀਆ ਦੇ ਹਰ ਕੋਨੇ ‘ਚ ਭਾਰਤ ਦੀ ਆਵਾਜ਼ ਸੁਣਾਈ ਦੇ ਰਹੀ ਹੈ।’ ਤੁਹਾਨੂੰ ਦੱਸ ਦੇਈਏ ਕਿ ਗਾਰਡੀਅਨ ਆਸਟ੍ਰੇਲੀਆ, ਸਪੈਨਿਸ਼ ਟੈਲੀਮੁੰਡੋ, ਜਰਮਨੀ ਦੇ ਫਰੈਂਕਫਰਟਰ ਅਲੇਮੇਨ, ਸਾਊਦੀ ਅਰਬ ਦੇ ਅਸ਼ਰਕ ਨਿਊਜ਼ ਅਤੇ ਫਰਾਂਸ ਦੀ ਆਰਐਫਆਈ, ਸੀਐਨਐਨ ਬ੍ਰਾਜ਼ੀਲ ਆਦਿ ਨੇ ਰਾਹੁਲ ਗਾਂਧੀ ਦੇ ਮਾਮਲੇ ਨੂੰ ਕਵਰ ਕੀਤਾ ਹੈ।

ਅਮਰੀਕੀ ਭਾਰਤੀ ਮੂਲ ਦੇ ਸੰਸਦ ਮੈਂਬਰ ਰੋ ਖੰਨਾ ਨੇ ਵੀ ਰਾਹੁਲ ਗਾਂਧੀ ਮਾਮਲੇ ‘ਤੇ ਟਿੱਪਣੀ ਕਰਦਿਆਂ ਇਸ ਨੂੰ ਗਾਂਧੀਵਾਦੀ ਫਲਸਫੇ ਨਾਲ ਧੋਖਾ ਕਰਾਰ ਦਿੱਤਾ ਹੈ ਅਤੇ ਭਾਰਤੀ ਕਦਰਾਂ-ਕੀਮਤਾਂ ਦੇ ਵਿਰੁੱਧ ਵੀ ਕਿਹਾ ਹੈ। ਦੱਸ ਦੇਈਏ ਕਿ ਕਾਂਗਰਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਖਿਲਾਫ ਇਹ ਝੂਠੀ ਸਾਜ਼ਿਸ਼ ਰਚੀ ਗਈ ਹੈ। ਰਾਹੁਲ ਗਾਂਧੀ ਦੇ ਨਜ਼ਦੀਕੀ ਆਗੂ ਪ੍ਰਵੀਨ ਚੱਕਰਵਰਤੀ ਨੇ ਟਾਈਮ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਇਹ ਇੱਕ ਮਨਘੜਤ ਮਾਮਲਾ ਹੈ ਅਤੇ ਬਦਲਾਖੋਰੀ ਦੀ ਰਾਜਨੀਤੀ ਦਾ ਕੰਮ ਹੈ।

 

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੀਆਂ ਖ਼ਬਰਾਂ ਤੁਰਕੀ ਅਤੇ ਰੂਸ ਤੋਂ ਆਉਂਦੀਆਂ ਸਨ, ਜਿੱਥੇ ਵਿਰੋਧੀ ਧਿਰ ਨੂੰ ਕੁਚਲਿਆ ਜਾਂਦਾ ਸੀ, ਪਰ ਹੁਣ ਭਾਰਤ ਵੀ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਲੋਕਤੰਤਰ ਨੂੰ ਤਬਾਹ ਕਰ ਰਹੀ ਹੈ।

Share this Article
Leave a comment