ਕਾਂਗਰਸ ਪਹਿਲਾਂ ਕਿਸਾਨ ਆਰਡੀਨੈਂਸਾਂ ਦੇ ਹੱਕ ‘ਚ ਸੀ, ਹੁਣ ਕਰ ਰਹੀ ਸਿਆਸਤ: ਬੀਜੇਪੀ

TeamGlobalPunjab
1 Min Read

ਨਵੀਂ ਦਿੱਲੀ ਐਗਰੀਕਲਚਰ ਆਰਡੀਨੈਂਸ ਨੂੰ ਲੈ ਕੇ ਦੇਸ਼ ਵਿੱਚ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਬੀਜੇਪੀ ਨੇ ਆਪਣੀ ਸਫਾਈ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਸਰਕਾਰ ਜਿਹੜੇ ਤਿੰਨ ਬਿੱਲ ਸੰਸਦ ਵਿੱਚ ਲੈ ਕੇ ਆਈ ਹੈ ਉਹ ਕਿਸਾਨਾਂ ਦੇ ਭਲਾਈ ਵਾਲੇ ਹਨ। ਜੇ.ਪੀ ਨੱਡਾ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਮਕਸਦ ਖੇਤੀਬਾੜੀ ਵਿੱਚ ਨਿਵੇਸ਼ ਨੂੰ ਵਧਾਉਣਾ ਹੈ।

ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਬਿੱਲਾਂ ਦਾ ਕਾਂਗਰਸ ਸਮਰਥਨ ਕਰ ਰਹੀ ਸੀ ਪਰ ਹੁਣ ਸਿਆਸਤ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦਾ ਸਿਰਫ਼ ਇੱਕ ਹੀ ਕੰਮ ਹੈ ਝੂਠ ਬੋਲਣਾ ਜੋ ਹੁਣ ਕਿਸਾਨਾਂ ਨਾਲ ਕਰ ਰਹੀ ਹੈ।

ਨੱਡਾ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਆਰਡੀਨੈਂਸਾਂ ਬਾਰੇ ਗਲਤ ਪ੍ਰਚਾਰ ਕਰ ਰਹੀ ਹੈ। ਕਾਂਗਰਸੀ ਲੀਡਰ ਆਰਡੀਨੈਂਸਾਂ ਦੇ ਨਾਂਅ ‘ਤੇ ਸਿਆਸਤ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਇਨ੍ਹਾਂ ਆਰਡੀਨੈਂਸਾਂ ਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੇਗਾ। ਇਹ ਤਿੰਨ ਬਿੱਲ ਕਿਸਾਨਾਂ ਦਾ ਭਵਿੱਖ ਬਦਲ ਦੇਣਗੇ। ਇਸ ਲਈ ਅਸੀਂ ਇਨ੍ਹਾਂ ਬਿੱਲਾਂ ਨੂੰ ਸੰਸਦ ਵਿੱਚ ਲੈ ਕੇ ਆ ਰਹੇ ਹਾਂ ਅਤੇ ਪਾਸ ਕਰਾਵਾਂਗੇ।

Share this Article
Leave a comment