ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੁਰਾਣੇ ਸਕੂਲ ‘ਚ ਮਿਲੀਆਂ 215 ਬੱਚਿਆਂ ਦੀਆਂ ਦਫ਼ਨ ਲਾਸ਼ਾਂ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੁਰਾਣੇ ਸਕੂਲ ਦੀ ਸਾਈਟ ‘ਤੇ 215 ਬੱਚਿਆਂ ਦੀਆਂ ਦਫ਼ਨ ਲਾਸ਼ਾਂ ਮਿਲੀਆਂ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ ਕਈ ਬੱਚਿਆਂ ਦੀ ਉਮਰ ਤਿੰਨ ਸਾਲ ਸੀ।

ਕੇਮਲਪਸ ਤੇ ਸੈਕਵੈਪਮੈਕ ਫਰਸਟ ਨੇਸ਼ਨ ਦੇ ਚੀਫ ਰੋਜੇਨ ਕੈਸੀਮੀਰ ਨੇ ਦੱਸਿਆ ਕਿ ਇਨ੍ਹਾਂ ਦਫ਼ਨ ਲਾਸ਼ਾਂ ਦਾ ਪਿਛਲੇ ਹਫਤੇ ਰਡਾਰ ਸਪੈਸ਼ਲਿਸਟ ਰਾਹੀਂ ਪਤਾ ਲਾਇਆ ਗਿਆ। ਕੈਸੀਮੀਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਨੁਕਸਾਨ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕੈਮਾਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਇਸ ਘਟਨਾ ਸਬੰਧੀ ਕੋਈ ਰਿਕਾਰਡ ਵੀ ਨਹੀਂ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਲੋਕਲ ਮਿਊਜ਼ੀਅਮ ਤੇ ਰੌਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਮਿਲ ਕੇ ਇਨ੍ਹਾਂ ਮੌਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਮਾਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਕਦੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਸੱਭ ਤੋਂ ਵੱਡਾ ਸੀ ਤੇ ਇੱਥੇ 500 ਵਿਦਿਆਰਥੀ ਰਜਿਸਟਰਡ ਸਨ।

Share this Article
Leave a comment