ਗੁਆਂਢੀ ਮੁਲਕ ਪਾਕਿ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ! 18 ਮੌਤਾਂ 1625 ਪੀੜਤ

TeamGlobalPunjab
2 Min Read

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਇਥੇ ਪੀੜਤਾਂ ਦੀ ਗਿਣਤੀ 1625 ਤਕ ਪਹੁੰਚ ਗਈ ਹੈ ਜਦੋ ਕਿ ਇਸ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਸਥਾਨਕ ਸਹਿਤ ਮੰਤਰਾਲਿਆਂ ਨੇ ਵੀ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲੇ ਇਨੀ ਤੇਜੀ ਨਾਲ ਵੱਧ ਰਹੇ ਹਨ ਕਿ ਕੱਲ੍ਹ ਇਕ ਦਿਨ ਵਿਚ 54 ਵਿਅਕਤੀਆਂ ਦੀ ਰਿਪੋਰਟ ਪੌਜ਼ਟਿਵ ਆਈ ਹੈ।

ਪਾਕਿਸਤਾਨੀ ਪੰਜਾਬ ਵਿਚ ਇਸ ਦੇ 593 ਮਾਮਲੇ ਪੌਜ਼ਟਿਵ ਪਾਏ ਗਏ ਹਨ। ਇਸੇ ਤਰ੍ਹਾਂ ਹੀ ਸਿੰਧ ਵਿਚ 508 , ਖੈਬਰ ਪਖਤੂਨਖਵਾ ਚ 195 , ਬਲੋਚਿਸਤਾਨ ਵਿਚ 144 ਮਾਮਲੇ ਸਾਹਮਣੇ ਆਏ ਹਨ। ਇਥੇ 18 ਲੋਕਾਂ ਦੀ ਮੌਟ ਹੋ ਗਈ ਹੈ ਜਦੋ ਕਿ 11 ਹੋਰਾਂ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ।
ਦੱਸ ਦੇਈਏ ਕਿ ਬਿਮਾਰੀ ਨੇ ਦੁਨੀਆ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਇਕ ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਾਰਨ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਹੁਣ ਤੱਕ 6 ਲੱਖ ਤੋਂ ਵੱਧ ਲੋਕ ਮਹਾਮਾਰੀ ਨਾਲ ਸੰਕਰਮਿਤ ਹੋਏ ਹਨ। ਜਾਣਕਾਰੀ ਮੁਤਾਬਕ ਜ਼ਿਆਦਾਤਰ ਮੌਤਾਂ ਇਟਲੀ ਵਿੱਚ ਹੋਈਆਂ ਹਨ, ਜਿਥੇ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਬਾਅਦ ਸਪੇਨ ਦੀ ਗਿਣਤੀ ਆਉਂਦੀ ਹੈ ਜਿੱਥੇ ਤਕਰੀਬਨ 5600 ਲੋਕਾਂ ਦੀ ਮੌਤ ਹੋ ਗਈ ਹੈ।

Share this Article
Leave a comment