ਜ਼ੇਲੇਂਸਕੀ ਨੂੰ ਰਸਾਇਣਕ ਹਮਲੇ ਦਾ ਡਰ, ਅਧਿਕਾਰੀਆਂ ਨੂੰ ਕਿਹਾ- ਰੂਸ ਨਾਲ ਗੱਲਬਾਤ ਦੌਰਾਨ ਕੁਝ ਨਾ ਖਾਓ-ਪੀਓ

TeamGlobalPunjab
3 Min Read

ਕੀਵ- ਰੂਸ ਅਤੇ ਯੂਕਰੇਨ ਵਿਚਾਲੇ 35 ਦਿਨਾਂ ਤੋਂ ਯੁੱਧ ਚੱਲ ਰਿਹਾ ਹੈ। ਹਾਲਾਤ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਤਣਾਅ ਘੱਟ ਕਰਨ ਲਈ ਕੂਟਨੀਤਕ ਯਤਨ ਵੀ ਜਾਰੀ ਹਨ। ਇਸਤਾਂਬੁਲ, ਤੁਰਕੀ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਹੋਣ ਵਾਲੀ ਹੈ। ਯੂਕਰੇਨ ‘ਤੇ ਫਿਲਹਾਲ ਰਸਾਇਣਕ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਵਫ਼ਦ ਨੂੰ ਖਾਸ ਸਲਾਹ ਦਿੱਤੀ ਹੈ।

ਜ਼ੇਲੇਂਸਕੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯੂਕਰੇਨ ਦੇ ਵਫ਼ਦ ਨੇ ਗੱਲਬਾਤ ਦੌਰਾਨ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਵੀ ਜਾਰੀ ਬਿਆਨ ‘ਚ ਜ਼ੋਰ ਦਿੱਤਾ ਹੈ ਕਿ ਗੱਲਬਾਤ ਦੌਰਾਨ ਕੁਝ ਨਾ ਖਾਓ, ਕਿਸੇ ਚੀਜ਼ ਨੂੰ ਹੱਥ ਨਾ ਲਗਾਓ।

ਹੁਣ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦੌਰ ਦੀ ਗੱਲਬਾਤ ਤੋਂ ਬਾਅਦ ਕੁਝ ਲੋਕਾਂ ਦੀ ਸਿਹਤ ਵਿਗੜ ਗਈ ਸੀ। ਰੂਸੀ ਅਰਬਪਤੀ ਅਤੇ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਮੋਵਿਚ ਦੀ ਤਬੀਅਤ ਵੀ ਵਿਗੜ ਗਈ ਸੀ। ਰੂਸ ਨੇ ਬੇਸ਼ੱਕ ਇਨ੍ਹਾਂ ਦਾਅਵਿਆਂ ਨੂੰ ਖਾਰਜ਼ ਕੀਤਾ ਹੈ ਪਰ ਯੂਕਰੇਨ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ।

ਰੂਸ ਨੇ ਕਿਹਾ ਹੈ ਕਿ ਉਹ ਯੂਕਰੇਨ ਨਾਲ ਗੱਲਬਾਤ ਤੋਂ ਬਾਅਦ ਰਾਜਧਾਨੀ ਕੀਵ ਦੀ ਘੇਰਾਬੰਦੀ ਖ਼ਤਮ ਕਰਨ ਅਤੇ ਰਾਜਧਾਨੀ ਦੇ ਬਾਹਰ ਇਕੱਠੀ ਹੋਈ ਫੌਜ ਨੂੰ ਹਟਾਉਣ ਲਈ ਤਿਆਰ ਹੈ। ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸ ਦੇ ਇਸ ਦਾਅਵੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, ‘ਯੂਕਰੇਨ ਦੇ ਲੋਕ ਭੋਲੇ-ਭਾਲੇ ਨਹੀਂ ਹਨ।’ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, ‘ਬੇਸ਼ੱਕ ਅਸੀਂ ਸਾਰੇ ਖਤਰਿਆਂ ਨੂੰ ਦੇਖ ਰਹੇ ਹਾਂ। ਪਰ, ਅਸੀਂ ਉਸ ਰਾਜ ਦੇ ਕੁਝ ਨੁਮਾਇੰਦਿਆਂ ਦੇ ਸ਼ਬਦਾਂ ‘ਤੇ ਭਰੋਸਾ ਕਰਨ ਦਾ ਕੋਈ ਕਾਰਨ ਨਹੀਂ ਦਿਖਦਾ ਜੋ ਸਾਡੀ ਤਬਾਹੀ ਲਈ ਲਗਾਤਾਰ ਜੰਗ ਕਰ ਰਹੇ ਹਨ।’

- Advertisement -

ਉਨ੍ਹਾਂ ਨੇ ਕਿਹਾ, “ਯੂਕਰੇਨੀਅਨ ਭੋਲੇ-ਭਾਲੇ ਲੋਕ ਨਹੀਂ ਹਨ। ਹਮਲੇ ਦੇ ਇਹਨਾਂ 34 ਦਿਨਾਂ ਅਤੇ ਡੋਨਬਾਸ ਵਿੱਚ ਪਿਛਲੇ ਅੱਠ ਸਾਲਾਂ ਦੀ ਲੜਾਈ ਦੇ ਦੌਰਾਨ, ਯੂਕਰੇਨੀਅਨ ਪਹਿਲਾਂ ਹੀ ਜਾਣ ਚੁੱਕੇ ਹਨ ਕਿ ਸਿਰਫ ਇੱਕ ਠੋਸ ਨਤੀਜੇ ‘ਤੇ ਭਰੋਸਾ ਕੀਤਾ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment