ਚੰਡੀਗੜ੍ਹ ਦੇ 27 ਸਾਲਾ ਸੰਦੇਸ਼ ਝਿੰਗਨ ਨੂੰ ਮਿਲਿਆ ‘ਅਰਜੁਨ ਅਵਾਰਡ’

TeamGlobalPunjab
1 Min Read

ਚੰਡੀਗੜ੍ਹ: ਹਾਕੀ ਦੇ ਜਾਦੂਗਰ ਓਲੰਪੀਅਨ ਮੇਜਰ ਧਿਆਨ ਚੰਦ ਦੇ 29 ਅਗਸਤ ਜਨਮ ਦਿਹਾੜੇ ਨੂੰ ਪੂਰਾ ਦੇਸ਼ ਕੌਮੀ ਖੇਡ ਦਿਵਸ ਵਜੋਂ ਮਨਾਉਂਦਾ ਹੈ। ਜਿਸ ਤਹਿਤ ਅੱਜ ਚੰਡੀਗੜ੍ਹ ਵਿਖੇ ਚੁਨਿੰਦਾ ਖਿਡਾਰੀਆਂ ਨੂੰ ਅਵਾਰਡ ਦਿੱਤੇ ਗਏ। ਇੰਡੀਅਨ ਸੋਕਰ ਟੀਮ ਦੇ ਡਿਫੈਂਡਰ ਸੰਦੇਸ਼ ਝਿੰਗਨ ਨੂੰ ਖੇਡ ਮੰਤਰਾਲੇ ਵੱਲੋਂ ਅਰਜੁਨ ਐਵਾਰਡ ਦੇ ਨਾਲ ਨਵਾਜਿਆ ਗਿਆ।

ਚੰਡੀਗੜ੍ਹ ਦੇ ਰਹਿਣ ਵਾਲੇ 27 ਸਾਲਾ ਸੰਦੇਸ਼ ਝਿੰਗਨ ਦੇਸ਼ ਦਾ 27ਵਾਂ ਫੁਟਬਾਲਰ ਹੈ, ਜਿਸ ਨੂੰ ਅਰਜੁਨ ਅਵਾਰਡ ਦਿੱਤਾ ਗਿਆ। ਅਵਾਰਡ ਹਾਸਲ ਕਰਨ ਤੋਂ ਬਾਅਦ ਸੰਦੇਸ਼ ਝਿੰਗਨ ਨੇ ਕਿਹਾ ਕਿ ਇਸ ਦਾ ਕ੍ਰੈਡਿਟ ਉਨ੍ਹਾਂ ਦੇ ਮਾਤਾ ਪਿਤਾ ਨੂੰ ਜਾਂਦਾ ਹੈ। ਇਸ ਖਿਡਾਰੀ ਨੇ ਕਿਹਾ ਕਿ ਉਸ ਨੂੰ ਘਰ ਤੋਂ ਹੀ ਮੁੱਢਲੀ ਸਿੱਖਿਆ ਮਿਲੀ ਅਤੇ ਪਰਿਵਾਰ ਨੇ ਹੀ ਉਸ ਨੂੰ ਸਪੋਰਟਸ ਵੱਲ ਭੇਜਣ ਲਈ ਹਰ ਚੁਣੌਤੀ ਨਾਲ ਸਾਹਮਣਾ ਕਰਨ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਕੋਚ ਦਾ ਵੀ ਧੰਨਵਾਦ ਕੀਤਾ।

ਅੰਡਰ-23 ਕੌਮੀ ਟੀਮ ਵੱਲੋਂ 6 ਮੈਚ ਖੇਡਣ ਵਾਲੇ ਸੰਦੇਸ਼ ਝਿੰਗਨ ਨੂੰ ਸੀਨੀਅਰ ਇੰਡੀਅਨ ਫੁੱਟਬਾਲ ਟੀਮ ‘ਚ ਦਾਖ਼ਲਾ ਹਾਸਲ ਹੋਇਆ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ 2014 ‘ਚ AIFF ਐਮਰਜਿੰਗ ਪਲੇਅਰ ਆਫ ਦਾ ਈਅਰ ਨਾਮਜ਼ਦ ਹੋਏ ਝਿੰਗਨ ਸੀਨੀਅਰ ਟੀਮ ਵੱਲੋਂ ਖੇਡੇ 36 ਕੌਮਾਂਤਰੀ ਮੈਚਾਂ ‘ਚ 4 ਗੋਲ ਕਰਨ ਦਾ ਕ੍ਰਿਸ਼ਮਾ ਕਰ ਚੁੱਕੇ ਹਨ।

- Advertisement -

Share this Article
Leave a comment