ਮਾਨਸੂਨ ਦੌਰਾਨ ਭੁੱਲ ਕੇ ਵੀ ਨਾਂ ਕਰੋ ਇਹਨਾਂ ਚੀਜਾਂ ਦਾ ਸੇਵਨ

Prabhjot Kaur
3 Min Read

ਨਿਊਜ਼ ਡੈਸਕ: ਮਾਨਸੂਨ ਦੌਰਾਨ ਕਹਿਰ ਮਚਾਉਣ ਵਾਲੀ ਗਰਮੀ ਤੋਂ ਛੁਟਕਾਰਾ ਮਿਲਦਾ ਹੈ। ਪਰ ਇਹ ਮੌਸਮ ਜਿੰਨਾ ਸੁਹਾਵਣਾ ਲਗਦਾ ਹੈ, ਇਸੇ ਦੌਰਾਨ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਮੌਸਮ ਵਿੱਚ ਸਿਹਤਮੰਦ ਰਹਿਣ ਅਤੇ ਬਿਮਾਰੀਆਂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਖਾਣ-ਪੀਣ ਵੱਲ ਧਿਆਨ ਦਈਏ।

ਬਰਸਾਤ ਦੇ ਮੌਸਮ ਵਿੱਚ ਪਾਚਨ ਸਬੰਧੀ ਸਮੱਸਿਆਵਾਂ ਅਤੇ Food Poisoning ਵਰਗੀਆਂ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਨੂੰ ਮਾਨਸੂਨ ਦੌਰਾਨ ਖਾਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹੋਏ, ਇੱਥੇ ਅਸੀਂ ਤੁਹਾਨੂੰ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਮਾਨਸੂਨ ਦੇ ਦੌਰਾਨ ਬਿਲਕੁਲ ਨਹੀਂ ਖਾਣੇ ਚਾਹੀਦੇ।

ਪੱਤੇਦਾਰ ਸਬਜ਼ੀਆਂ

ਪਾਲਕ, ਸਲਾਦ ਅਤੇ ਗੋਭੀ ਵਰਗੀਆਂ ਪੱਤੇਦਾਰ ਸਬਜ਼ੀਆਂ ਬਹੁਤ ਸਿਹਤਮੰਦ ਮਾਨੀਆਂ ਜਾਂਦੀਆਂ ਹਨ। ਹਾਲਾਂਕਿ ਮਾਨਸੂਨ ਦੌਰਾਨ ਨਮੀ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਇਹ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਬੈਕਟੀਰੀਆ ਅਤੇ ਪੈਰਾਸਾਈਟ ਪੱਤੇਦਾਰ ਸਬਜ਼ੀਆਂ ਵਿੱਚ ਜਲਦੀ ਦਾਖਲ ਹੋ ਜਾਂਦੇ ਹਨ, ਜਿਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਪੱਤੇਦਾਰ ਸਬਜ਼ੀਆਂ ਖਾਣ ਜਾ ਰਹੇ ਹੋ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਕਾਓ।

- Advertisement -

Junk Food

ਸਟ੍ਰੀਟ ਫੂਡ ਮੌਨਸੂਨ ਦੌਰਾਨ ਭਾਵੇਂ ਖਾਣ ‘ਚ ਬਹੁਤ ਸਾਡੀ ਲਗਦਾ ਹੈ, ਪਰ ਮਾਨਸੂਨ ਦੇ ਮੌਸਮ ਵਿੱਚ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਸਟ੍ਰੀਟ ਫੂਡ ਪੂਰੀ ਤਰ੍ਹਾਂ ਸਵੱਛ ਨਹੀਂ ਹੁੰਦਾ, ਜਿਸ ਕਾਰਨ ਉਹ ਜਲਦੀ ਦੂਸ਼ਿਤ ਹੋ ਜਾਂਦਾ ਹੈ। ਸਾਰੇ ਸਟ੍ਰੀਟ ਫੂਡ ਜਿਵੇਂ ਚਾਟ, ਪਕੌੜੇ ਅਤੇ ਸਮੋਸੇ ਸਾਡੇ ਪਾਚਨ ਲਈ ਚੰਗੇ ਨਹੀਂ ਹੁੰਦੇ। ਸਿਹਤ ਮਾਹਰਾਂ ਅਨੁਸਾਰ ਤੇਲ ਵਿੱਚ ਡੀਪ ਫ੍ਰਾਈ ਚੀਜਾਂ ਖਾਣ ਨਾਲ ਬਲੋਟਿੰਗ ਹੋ ਸਕਦੀ ਹੈ।

Sea Food

- Advertisement -

Sea ਫ਼ੂਡ ਦੇ ਸ਼ੌਕੀਨਾਂ ਨੂੰ ਮਾਨਸੂਨ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੌਸਮ ਵਿੱਚ ਮੱਛੀ ਅਤੇ ਸ਼ੈਲਫਿਸ਼ ਜਲਦੀ ਦੂਸ਼ਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਜਲ ਪ੍ਰਦੂਸ਼ਣ ਸਮੁੰਦਰੀ ਭੋਜਨ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਭੋਜਨ ਦੇ ਜ਼ਹਿਰੀਲੇ ਹੋਣ ਦਾ ਖਤਰਾ ਹੈ।

ਦੁੱਧ ਵਾਲੇ ਪਦਾਰਥ

ਡੇਅਰੀ ਉਤਪਾਦ ਵੀ ਮਾਨਸੂਨ ਦੌਰਾਨ ਖਾਣ ਲਈ ਸੁਰੱਖਿਅਤ ਨਹੀਂ ਹਨ। ਕੱਚਾ ਦੁੱਧ, ਦਹੀਂ ਜਾਂ ਪਨੀਰ ਵਰਗੇ ਨਾਨ-ਪੈਸਚਰਾਈਜ਼ਡ ਡੇਅਰੀ ਉਤਪਾਦਾਂ ਵਿੱਚ ਬਹੁਤ ਸਾਰੇ ਨੁਕਸਾਨਦੇਹ ਬੈਕਟੀਰੀਆ ਹੁੰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment