ਪੰਜਾਬੀ ਗਾਇਕ ਜੱਸ ਮਾਣਕ ਦਾ ਬੌਲੀਵੁੱਡ ‘ਚ ਡੈਬਿਊ

TeamGlobalPunjab
1 Min Read

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਜੱਸ ਮਾਣਕ ਹੁਣ ਬਾਲੀਵੁੱਡ ਵਿੱਚ ਵੀ ਗਾਉਂਦੇ ਨਜ਼ਰ ਆਉਣਗੇ।  ਜੱਸ ਮਾਣਕ ਅਰਜੁਨ ਕਪੂਰ ਦੀ ਆਉਣ ਵਾਲੀ ਫ਼ਿਲਮ ‘ਸਰਦਾਰ ਕਾ ਗ੍ਰੈਂਡਸਨ’ ਫਿਲਮ ਵਿੱਚ ਗੀਤ ਗਾਉਂਦੇ ਨਜ਼ਰ ਆਉਣਗੇ। ਫਿਲਮ ਵਿਚ ਜੱਸ ਮਾਣਕ ਇਕ ਪੁਰਾਣੇ ਪੰਜਾਬੀ ਰਿਕ੍ਰਿਏਸ਼ਨ ਵਰਜ਼ਨ ‘ਜੀ ਨਹੀਂ ਕਰਦਾ’ ਗੀਤ ਗਾਉਣਗੇ। ਅਰਜੁਨ ਕਪੂਰ ਦੀ ਇਹ ਫ਼ਿਲਮ ਓਟੀਟੀ ਪਲੇਟਫਾਰਮ ਤੇ 18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਦਕਿ ਜੱਸ ਮਾਣਕ ਦਾ ਇਹ ਬਾਲੀਵੁੱਡ ਡੈਬਿਊ ਵਾਲਾ ਗੀਤ 25 ਅਪਰੈਲ ਨੂੰ ਰਿਲੀਜ਼ ਹੋਵੇਗਾ।

ਯੂ ਟਿਊਬ ਉੱਤੇ ਬਿਲੀਅਨ ਵਿਊਜ਼ ਲੈਣ ਵਾਲੇ ਗੀਤ ਲਹਿੰਗਾ ਨਾਲ ਹੀ ਪੰਜਾਬੀ ਗਾਇਕ ਜੱਸ ਮਾਣਕ ਨੂੰ ਵੱਡੀ ਪਛਾਣ ਮਿਲੀ ਸੀ। ਲਹਿੰਗਾ ਗੀਤ ਤੋਂ ਬਾਅਦ ਜੱਸ ਮਾਣਕ ਨੇ ਕਈ ਹਿੱਟ ਗਾਣੇ ਦਿੱਤੇ ਹਨ। ਹਿੱਟ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਹਾਲ ‘ਚ ਜੱਸ ਮਾਣਕ ਨੇ ਆਪਣੇ ਸੋਸ਼ਲ ਮੀਡਿਆ ‘ਤੇ ਆਪਣੇ ਬੌਲੀਵੁੱਡ ‘ਚ ਐਂਟਰ ਹੋਣ ਬਾਰੇ ਦੱਸਿਆ ਹੈ।

Share this Article
Leave a comment