ਬਰੈਂਪਟਨ ਦੀਆਂ ਚਾਰ ਥਾਵਾਂ ਤੇ ਲਗਾਈ ਗਈ ਫੂਡ ਡਰਾਈਵ

TeamGlobalPunjab
1 Min Read

ਬਰੈਂਪਟਨ: ਕ੍ਰਿਸਮਿਸ ਦੇ ਦਿਨਾਂ ‘ਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ, ਉਥੇ ਹੀ ਸਕੂਲੀ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਫੂਡ ਡਰਾਈਵ ਲਗਾ ਕੇ ਲੋੜਵੰਦਾਂ ਲਈ ਖਾਣ ਪੀਣ ਦੀਆਂ ਵਸਤੂਆਂ ਇਕੱਤਰ ਕੀਤੀਆਂ ਜਾਂਦੀਆਂ ਹਨ।

ਅਜਿਹਾ ਹੀ ਇੱਕ ਈਵੈਂਟ ਨੌਜਵਾਨ ਅਕਾਸ਼ ਸਿੱਧੂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਰਵਾਇਆ ਗਿਆ, ਜਿਸ ‘ਚ ਬਰੈਂਪਟਨ ਦੀਆਂ ਚਾਰ ਥਾਵਾਂ ਤੇ ਫੂਡ ਡਰਾਈਵ ਲਗਾਈ ਗਈ।

ਇਸ ਫੂਡ ਡਰਾਈਵ ‘ਚ ਵਿਦਿਆਰਥੀਆਂ ਵੱਲੋਂ ਵੱਡੇ ਗਰੌਸਰੀ ਸਟੋਰਾਂ ਅੱਗੇ ਖੜ੍ਹ ਕੇ ਲੋਕਾਂ ਨੂੰ ਫੂਡ ਬੈਂਕ ਲਈ ਖਾਣਾ ਡੋਨੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ, ਸਾਰੇ ਹੀ ਟੀਮ ਮੈਂਬਰਾਂ ਵੱਲੋਂ ਇਸ ਮੌਕੇ ਮੀਡੀਆ ਨਾਲ ਖਾਸ ਗੱਲਬਾਤ ਕੀਤ ਗਈ ਅਤੇ ਇਸ ਡਰਾਈਵ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

ਹਰ ਕਮਿਊਨਿਟੀ ਦੇ ਲੋਕ ਇਸ ਫੂਡ ਬੈਂਕ ਦਾ ਹਿੱਸਾ ਬਣੇ ਅਤੇ ਆਪਣੇ ਹਿਸਾਬ ਨਾਲ ਥੋੜੀ ਬਹੁਤੀ ਸਭ ਨੇ ਡੋਨੇਸ਼ਨ ਕੀਤੀ। ਐਮ.ਪੀ. ਸੋਨੀਆ ਸਿੱਧੂ ਵੱਲੋਂ ਇਸ ਡਰਾਈਵ ‘ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Share this Article
Leave a comment