FaceApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ‘ਤੇ ਭਾਰੀ ਨਾ ਪੈ ਜਾਣ ਭਵਿੱਖ ਦੀਆਂ ਤਸਵੀਰਾਂ

TeamGlobalPunjab
3 Min Read

ਵਾਸ਼ਿੰਗਟਨ: ਭਾਰਤ ‘ਚ ਇੱਕ ਸਮਾਂ ਅਜਿਹਾ ਸੀ ਜਦੋਂ ਇੱਕ Sarahah ਨਾਮ ਦੀ ਐਪ ਟਰੈਂਡਿੰਗ ‘ਚ ਸੀ ਉਸ ਦੀ ਤਰ੍ਹਾਂ ਹੁਣ ਫੇਸ ਐਪ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਇਹ ਇੱਕ ਅਜਿਹੀ ਐਪ ਹੈ ਜਿਹੜੀ ਅੱਜਕਲ ਬਹੁਤ ਚੱਲ ਰਹੀ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਫੋਟੋਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਲੋਕ ਬੁੱਢੇ ਨਜ਼ਰ ਆ ਰਹੇ ਹਨ। ਲੋਕ ਇਹ ਦੇਖਣ ‘ਚ ਲੱਗੇ ਹਨ ਕਿ ਭਵਿੱਖ ‘ਚ ਉਹ ਕਿਸ ਤਰ੍ਹਾਂ ਦੇ ਨਜ਼ਰ ਆਉਣਗੇ। ਦੱਸ ਦੇਈਏ ਇਹ ਰੂਸੀ ਐਪ ਕਾਫੀ ਪੁਰਾਣੀ ਹੈ ਪਰ ਭਾਰਤ ‘ਚ ਅੱਜਕਲ ਇਹ ਟਰੈਂਡ ‘ਤੇ ਚੱਲ ਰਹੀ ਹੈ।

- Advertisement -

ਅਮਰੀਕਾ ਨੇ ਇਸ ਐਪ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ ਅਮਰੀਕੀ ਸੈਨੇਟ ਚੱਕ ਸ਼ੂਮਰ ਨੇ ਇਸ ਗੱਲ ‘ਤੇ ਚਿੰਤਾ ਜਤਾਉਂਦਿਆ ਕਿਹਾ ਕਿ ਇਹ ਐਪ ਯੂਜ਼ਰਸ ਦੀ ਨਿੱਜੀ ਜਾਣਕਾਰੀਆਂ ਇਕੱਠੀਆਂ ਕਰ ਰਿਹਾ ਹੈ। ਉਨ੍ਹਾਂ ਵੱਲੋਂ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਇਸ ਮਾਮਲੇ ਸਬੰਧੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਇਹ ਐਪ ਦੇਸ਼ ਦੀ ਸੁਰੱਖਿਆ ਅਤੇ ਨਿੱਜਤਾ ਲਈ ਖਤਰਾ ਹੈ। ਉਨ੍ਹਾਂ ਮੁਤਾਬਕ ਐਪ ਕਾਰਨ ਕਰੋੜਾਂ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ‘ਤੇ ਖਤਰਾ ਪੈਦਾ ਹੋ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪ੍ਰਾਇਮਰੀ ਚੋਣਾਂ ਵਿਚ ਹਿੱਸਾ ਲੈ ਰਹੇ ਪ੍ਰਤੀਨਿਧੀਆਂ ਨੂੰ ਤੁਰੰਤ ਐਪ ਡਿਲੀਟ ਕਰਨ ਲਈ ਕਿਹਾ ਹੈ।

ਚਕ ਮੁਤਾਬਕ ਜਿਹੜੀ ਗੱਲ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਉਹ ਇਹ ਹੈ ਕਿ ਕਿੰਨੇ ਲੰਬੇ ਸਮੇਂ ਤੱਕ ਡਾਟਾ ਨੂੰ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ। ਜੇਕਰ ਵਰਤੋਂ ਦੇ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਤਾਂ ਫਿਰ ਡਾਟਾ ਦਾ ਕੀ ਹੋਵੇਗਾ। ਚਕ ਨੇ ਕਿਹਾ ਕਿ ਇਸ ਐਪ ਜ਼ਰੀਏ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀਆਂ ਵਿਦੇਸ਼ੀ ਤਾਕਤਾਂ ਨੂੰ ਮਿਲ ਰਹੀਆਂ ਹਨ ਜੋ ਅਮਰੀਕਾ ਵਿਰੁੱਧ ਕਿਸੇ ਸਾਈਬਰ ਯੁੱਧ ਨੂੰ ਅੰਜਾਮ ਦੇ ਸਕਦੀਆਂ ਹਨ।

ਖਬਰਾ ਮੁਤਾਬਕ ਤੁਹਾਡੇ ਫੋਨ ਤੋਂ ਸੂਚਨਾਵਾਂ ਹਾਸਲ ਕਰ ਰਹੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਵਿਗਿਆਪਨ ‘ਚ ਵੀ ਇਸਤਮਾਲ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਮਾਰਕਿਟਿੰਗ ਦੇ ਹਥਿਆਰ ਦੇ ਰੂਪ ‘ਚ ਵੀ ਦੇਖਿਆ ਜਾ ਰਿਹਾ ਹੈ। ਕਈ ਲੋਕਾਂ ਵੱਲੋਂ ਇਸ ਗੱਲ ਦੀ ਚਿੰਤਾ ਵੀ ਜਤਾਈ ਜਾ ਰਹੀ ਹੈ ਕਿ ਇਹ ਐਪ ਫੋਨ ਦੀਆਂ ਸਾਰੀਆਂ ਤਸਵੀਰਾਂ ਤੱਕ ਪਹੁੰਚ ਸਕਦੀ ਹੈ।

- Advertisement -
Share this Article
Leave a comment