ਭਾਰਤ ਦੀਆਂ 4 ਧੀਆਂ ਨੇ ਰਚਿਆ ਇਤਿਹਾਸ, ਦੁਨੀਆ ਦੀ ਸਭ ਤੋਂ ਲੰਬੀ ਉਡਾਣ ਕੀਤੀ ਪੂਰੀ

TeamGlobalPunjab
2 Min Read

ਨਿਊਜ਼ ਡੈਸਕ: ਏਅਰ ਇੰਡੀਆ ਦੀਆਂ ਚਾਰ ਔਰਤ ਪਾਇਲਟਾਂ ਦੀ ਇੱਕ ਟੀਮ ਨੇ ਦੁਨੀਆਂ ਦੇ ਸਭ ਤੋਂ ਲੰਬੇ ਹਵਾਈ ਰਸਤੇ ਨੌਰਥ ਪੋਲ ਤੋਂ ਉਡਾਣ ਭਰ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਉਡਾਣ ਭਰਨ ਤੋਂ ਬਾਅਦ ਮਹਿਲਾ ਪਾਇਲਟਾਂ ਦੀ ਇਹ ਟੀਮ ਨੌਰਥ ਪੋਲ ਤੋਂ ਹੁੰਦੇ ਹੋਏ ਬੈਂਗਲੂਰੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਇਸ ਸਫ਼ਰ ਦੌਰਾਨ ਲਗਭਗ 16,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ।

ਫਲਾਈਟ ਦੇ ਭਾਰਤ ਵਿਚ ਲੈਂਡ ਕਰਦੇ ਹੀ ਏਅਰ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸਵਾਗਤ ਕੀਤਾ। ਏਅਰ ਇੰਡੀਆ ਨੇ ਟਵੀਟ ਕਰ ਲਿਖਿਆ, ‘ਵੈਲਕਮ ਹੋਮ ਸਾਨੂੰ ਤੁਹਾਡੇ ਸਾਰਿਆਂ ‘ਤੇ ਮਾਣ ਹੈ, ਅਸੀਂ ਉਨ੍ਹਾਂ AI176 ਦੇ ਮੁਸਾਫਰਾਂ ਨੂੰ ਵੀ ਵਧਾਈ ਦਿੰਦੇ ਹਾਂ ਜੋ ਇਸ ਇਤਿਹਾਸਕ ਸਫ਼ਰ ਦਾ ਹਿੱਸਾ ਬਣੇ। ਦੱਸ ਦਈਏ ਕਿ ਇਸ ਜਹਾਜ਼ ਨੂੰ ਪੂਰੀ ਤਰ੍ਹਾਂ ਮਹਿਲਾ ਪਾਇਲਟਾਂ ਹੀ ਚਲਾ ਰਹੀਆਂ ਸਨ ਜਿਨ੍ਹਾਂ ਵਿੱਚ ਜੋਆ ਅਗਰਵਾਲ, ਕੈਪਟਨ ਪਪਾਗਰੀ ਥਨਮਈ, ਕੈਪਟਨ ਅਕਾਂਕਸ਼ਾ ਸੋਨਵਰੇ ਅਤੇ ਕੈਪਟਨ ਸ਼ਿਵਾਨੀ ਮਿਨਹਾਸ ਸ਼ਾਮਲ ਸਨ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਇਨ੍ਹਾਂ ਧੀਆਂ ਦੀ ਸ਼ਲਾਘਾ ਕੀਤੀ।

Share this Article
Leave a comment