ਕੈਲੀਫੋਰਨੀਆ ‘ਚ ਤੜਕੇ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਦੀ ਮੌਤ, 9 ਜ਼ਖਮੀ

TeamGlobalPunjab
3 Min Read

ਕੈਲੀਫੋਰਨੀਆ: ਸੈਕ੍ਰਾਮੇਂਟੋ , ਕੈਲੀਫੋਰਨੀਆ ਵਿੱਚ ਸਵੇਰੇ ਤੜਕੇ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। ਸੈਕ੍ਰਾਮੇਂਟੋ ਦੀ ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਇਸ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪੀੜਤਾਂ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ।ਗੋਲੀਬਾਰੀ ਸਵੇਰੇ 2 ਵਜੇ ਪੀਟੀ (0900 GMT)  ‘ਤੇ ਗੋਲਡਨ 1 ਸੈਂਟਰ ਦੇ ਨੇੜੇ ਡਾਊਨਟਾਊਨ ਦੇ ਇੱਕ ਹਿੱਸੇ ਵਿੱਚ  ਹੋਈ, ਜਿੱਥੇ ਸੈਕਰਾਮੈਂਟੋ ਕਿੰਗਜ਼ ਬਾਸਕਟਬਾਲ ਟੀਮ ਖੇਡਦੀ ਹੈ ਅਤੇ ਪ੍ਰਮੁੱਖ ਸੰਗੀਤ ਸਮਾਰੋਹ ਹੁੰਦੇ ਹਨ ।

ਰਿਪੋਰਟਾਂ ਮੁਤਾਬਕ ਸੈਕ੍ਰਾਮੈਂਟੋ ਪੁਲਿਸ ਬੁਲਾਰੇ ਸਾਰਜੇਂਟ ਨੇ ਕਿਹਾ ਕਿ ਗੋਲੀਬਾਰੀ 10ਵੀਂ ਤੇ ਜੇ ਸਟ੍ਰੀਟ ਇਲਾਕੇ ਵਿੱਚ ਹੋਈ।  ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਕਈ ਬਲਾਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਪੀੜਤਾਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ। ਔਨਲਾਈਨ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਲੋਕ ਚੀਕਦੇ ਅਤੇ ਗਲੀ ਵਿੱਚ ਭੱਜਦੇ ਦਿਖਾਈ ਦਿੱਤੇ।

ਗੋਲੀਬਾਰੀ ਉਸੇ ਦਿਨ ਹੋਈ ਜਦੋਂ 25-ਸਾਲਾ ਵਰਜੀਨੀਅਨ-ਪਾਇਲਟ ਰਿਪੋਰਟਰ ਸੀਏਰਾ ਜੇਨਕਿਨਸ ਦਾ ਅੰਤਿਮ ਸੰਸਕਾਰ ਹੋਇਆ, ਜੋ 19 ਮਾਰਚ ਨੂੰ ਸ਼ਾਪਿੰਗ ਸੈਂਟਰ ਤੋਂ ਦੋ ਬਲਾਕਾਂ ਤੋਂ ਘੱਟ ਦੀ ਦੂਰੀ ‘ਤੇ ਮਾਰੇ ਗਏ ਦੋ ਲੋਕਾਂ ਵਿੱਚੋਂ ਇੱਕ ਸੀ।

ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ਦੇ ਬਾਹਰਲੇ ਇਲਾਕੇ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਅਧਿਕਾਰੀ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਹ ਆਪਣੀ ਗੱਡੀ ਨਾਲ ਕੈਟਾਲਿਟਿਕ ਕੰਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਲੋਕਾਂ ਨੂੰ ਰੋਕਣ ਪਹੁੰਚਿਆ।

- Advertisement -

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਘਟਨਾ ਵੇਲੇ ਅਧਿਕਾਰੀ ਡਿਊਟੀ ‘ਤੇ ਨਹੀਂ ਸਨ। ਹੈਰਿਸ ਟੈਕਸਾਸ ਦੇ 51 ਸਾਲ ਦੇ ਡਿਪਟੀ ਸ਼ੇਰਿਫ ਡੈਰੇਨ ਅਲਮੇਂਡਾਰੇਜ ਨੂੰ ਕਰਿਆਨੇ ਦੀ ਇੱਕ ਦੁਕਾਨ ਦੇ ਬਾਹਰ ਬਣੀ ਪਾਰਕਿੰਗ ਵਿੱਚ ਵੀਰਵਾਰ ਰਾਤ ਗੋਲੀ ਮਾਰ ਦਿੱਤੀ ਗਈ। ਰਿਪੋਰਟਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਹੋਈ ਫਾਇਰਿੰਗ ਵਿੱਚ ਦੋ ਸ਼ੱਕੀਆਂ ਨੂੰ ਵੀ ਗੋਲੀ ਲੱਗੀ ਤੇ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਹਿਰਾਸਤ ਵਿੱਚ ਲੈ ਕੇ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਗੋਲੀਬਾਰੀ ਵਿੱਚ ਸ਼ਾਮਲ ਤੀਜਾ ਸ਼ਖਸ ਨਾਬਾਲਗ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment