ਸੰਯੁਕਤ ਰਾਸ਼ਟਰ ਦੇ ਚੀਫ ਗੁਟੇਰੇਜ਼ ਨੇ ਸੀਏਏ ਅਤੇ ਐੱਨਆਰਸੀ ‘ਤੇ ਜਤਾਈ ਚਿੰਤਾ

TeamGlobalPunjab
1 Min Read

ਇਸਲਾਮਾਬਾਦ: ਸੀਏਏ ਅਤੇ ਐੱਨਆਰਸੀ ‘ਤੇ ਚਿੰਤਾ ਜਤਾਉਂਦਿਆਂ ਸੰਯੁਕਤ ਰਾਸ਼ਟਰ ਦੇ ਚੀਫ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਜਦੋਂ ਨਾਗਰਿਕਤਾ ਕਾਨੂੰਨਾਂ ‘ਚ ਬਦਲਾਅ ਹੁੰਦਾ ਹੈ ਤਾਂ ਲੋਕਾਂ ਦੀ ਨਾਗਰਿਕਤਾ ਨਾ ਜਾਵੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਪਾਕਿਸਤਾਨ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਗੁਟੇਰੇਜ਼ ਨੂੰ ਇੰਟਰਵਿਊ ਦੌਰਾਨ ਜਦੋਂ ਭਾਰਤ ‘ਚ ਨਵੇਂ ਕਾਨੂੰਨਾਂ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਲੈ ਕੇ ਫਿਕਰਮੰਦ ਹਨ ਕਿਉਂਕਿ ਇਹ ਇਕ ਅਜਿਹਾ ਖੇਤਰ ਹੈ ਜਿਥੇ ਸੰਯੁਕਤ ਰਾਸ਼ਟਰ ਦੀ ਸਬੰਧਤ ਏਜੰਸੀ ਵੱਧ ਸਰਗਰਮ ਹੈ।

ਗੁਟੇਰੇਜ਼ ਨੇ ਕਿਹਾ ਸ਼ਰਨਾਰਥੀਆਂ ਬਾਰੇ ਮੌਜੂਦਾ ਹਾਈ ਕਮਿਸ਼ਨਰ ਅਜਿਹੇ ਮਾਮਲਿਆਂ ਨੂੰ ਲੈ ਕੇ ਕਾਫ਼ੀ ਸਰਗਰਮ ਹਨ ਕਿਉਂਕਿ ਅਜਿਹੇ ਕਾਨੂੰਨਾਂ ਨਾਲ ਨਾਗਰਿਕਤਾ ਜਾਣ ਦਾ ਖ਼ਤਰਾ ਪੈਦਾ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ‘ਚ ਧਾਰਮਿਕ ਆਧਾਰ ‘ਤੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਲਈ ਨਵਾਂ ਨਾਗਰਿਕਤਾ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਦੇਸ਼ ਭਰ’ਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘੱਟ ਗਿਣਤੀ ਮੁਸਲਮਾਨਾਂ ਦੀ ਨਾਗਰਿਕਤਾ ਜਾ ਸਕਦੀ ਹੈ।

- Advertisement -

Share this Article
Leave a comment