ਕੌਚੀ: ਕੋਰੋਨਾ ਦੇ ਕਾਰਨ ਦੁਨਿਆਭਰ ਵਿੱਚ ਜਾਰੀ ਲਾਕਡਾਉਨ ਨੇ ਲੋਕਾਂ ਨੂੰ ਜਿੱਥੇ ਵੱਖ ਵੱਖ ਥਾਵਾਂ ‘ਤੇ ਫਸਾ ਦਿੱਤਾ ਸੀ। ਉੱਥੇ ਹੀ ਤਾਲਾਬੰਦੀ ਕਾਰਨ ਫਸੇ ਭਾਰਤੀਆਂ ਦੀ ਹੁਣ ਘਰ ਵਾਪਸੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਦੋ ਇੰਟਰਨੈਸ਼ਨਲ ਫਲਾਇਟਸ ਤੋਂ ਭਾਰਤ ਦੇ 363 ਪਰਵਾਸੀ ਨਾਗਰਿਕ ਕੇਰਲ ਪੁੱਜੇ।
ਦੁਬਈ ਤੋਂ ਆਈ ਏਅਰ ਇੰਡੀਆ ਦੀ ਇੱਕ ਫਲਾਇਟ ਕੋਝੀਕੋਡ ਇੰਟਰਨੈਸ਼ਨਲ ਏਅਰਪੋਰਟ ਅਤੇ ਦੂਜੀ ਫਲਾਇਟ ਕੋਚਿਨ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰੀ। ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਦੇ ਤਹਿਤ ਭਾਰਤੀ ਲੋਕਾਂ ਨੂੰ ਵਾਪਸ ਲਿਆਉਣ ਦਾ ਕੰਮ ਕਰ ਰਹੀ ਹੈ।
ਕੋਝੀਕੋਡ ਇੰਟਰਨੈਸ਼ਨਲ ਏਅਰਪੋਰਟ ਉੱਤੇ ਉਤਰੀ ਫਲਾਇਟ ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਆਈ। ਏਇਰ ਇੰਡੀਆ ਐਕਸਪ੍ਰੈਸ ਦੀ ਇਸ ਫਲਾਇਟ ਵਿੱਚ 177 ਭਾਰਤੀ ਨਾਗਰਿਕ ਸਵਾਰ ਸਨ। ਏਅਰਪੋਰਟ ‘ਤੇ ਉੱਤਰਨ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਗਈ। ਹੁਣ ਸਭ ਨੂੰ 14 ਦਿਨ ਲਈ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਭਾਰਤ ਸਰਕਾਰ ਵਲੋਂ ਹੁਣ ਹੋਰ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਅਜਿਹੀ ਹੀ ਫਲਾਇਟਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।