ਟੈਲੀਕਾਮ ਕੰਪਨੀਆਂ ਨੇ ਇਨ੍ਹਾਂ ਗਾਹਕਾਂ ਦੀ ਵਧਾਈ ਵੈਲਿਡਿਟੀ ਤੇ ਦਿੱਤਾ ਮੁਫ਼ਤ ਟਾਕਟਾਈਮ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿੱਚ ਟਰਾਈ ਦੀ ਅਪੀਲ ਤੋਂ ਬਾਅਦ ਸਾਰੀ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਗਾਹਕਾਂ ਦੀ ਵੈਲਿਡਿਟੀ ਨੂੰ ਲਾਕਡਾਉਨ ਤੱਕ ਵਧਾ ਦਿੱਤਾ ਹੈ। ਇਸ ਵਿੱਚ ਸਾਰਵਜਨਿਕ ਖੇਤਰ ਦੀ ਬੀਐਸਐਨਐਲ – ਐਮਟੀਐਨਐਲ ਤੋਂ ਇਲਾਵਾ ਜੀਓ, ਏਅਰਟੈਲ ਅਤੇ ਵੋਡਾ ਆਇਡਿਆ ਵੀ ਸ਼ਾਮਲ ਹਨ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਸੋਮਵਾਰ ਨੂੰ ਸਰੀ ਕੰਪਨੀਆਂ ਵਲੋਂ ਲਾਕਡਾਉ ਦੌਰਾਨ ਗਾਹਕਾਂ ਨੂੰ ਰਿਚਾਰਜ ਅਤੇ ਕੂਪਨ ਮਿਲਣ ਵਿੱਚ ਆ ਰਹੀ ਪਰੇਸ਼ਾਨੀ ਨੂੰ ਵੇਖਦੇ ਹੋਏ ਵੈਲਿਡਿਟੀ ਵਧਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਅਤੇ ਐਮਟੀਐਨਐਲ ਨੇ ਆਪਣੇ ਪ੍ਰੀਪੇਡ ਗਾਹਕਾਂ ਦੀ ਟਾਕਟਾਇਮ ਵੈਲਿਡਿਟੀ 20 ਅਪ੍ਰੈਲ ਤੱਕ ਵਧਾ ਦਿੱਤੀ ਸੀ।

ਨਾਲ ਹੀ 10 ਰੁਪਏ ਦਾ ਮੁਫਤ ਟਾਕਟਾਈਮ ਵੀ ਦਿੱਤਾ ਸੀ। ਇਸ ਤੋਂ ਇਲਾਵਾ ਏਅਰਟੇਲ ਨੇ ਵੀ ਏਪੀਆਰਯੂ ਲਈ ਵੈਲਿਡਿਟੀ ਨੂੰ 17 ਅਪ੍ਰੈਲ ਤੱਕ ਵਧਾ ਦਿੱਤਾ ਅਤੇ 10 ਰੁਪਏ ਦਾ ਮੁਫਤ ਟਾਕਟਾਇਮ ਵੀ ਦਿੱਤਾ ਹੈ। ਇਸਦਾ ਮੁਨਾਫ਼ਾ ਦੇ 8 ਕਰੋਡ਼ ਤੋਂ ਜ਼ਿਆਦਾ ਗਾਹਕਾਂ ਨੂੰ ਮਿਲੇਗਾ।

Share this Article
Leave a comment