ਅਮਿਤ ਸ਼ਾਹ ਦੇ ਰੱਥ ਨਾਲ ਟਕਰਾਈ ਬਿਜਲੀ ਦੀਆਂ ਤਾਰਾਂ, ਵਾਲ-ਵਾਲ ਬਚੇ ਗ੍ਰਹਿ ਮੰਤਰੀ

Rajneet Kaur
2 Min Read

ਨਿਊਜ਼ ਡੈਸਕ: ਕੇਂਦਰੀ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਰਾਜਸਥਾਨ ਦੇ ਚੋਣ ਦੌਰੇ ‘ਤੇ ਹਨ ਅਤੇ ਭਾਜਪਾ ਨੂੰ ਸੱਤਾ ‘ਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਨਾਗੌਰ ਜ਼ਿਲੇ ‘ਚ ਅਮਿਤ ਸ਼ਾਹ ਦੇ ਕਾਫਲੇ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਖੁਸ਼ਕਿਸਮਤੀ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਰਾਜਸਥਾਨ ਦੇ ਨਾਗੌਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਰੱਥ ਬਿਜਲੀ ਦਾ ਕਰੰਟ ਲੱਗਣ ਤੋਂ ਵਾਲ-ਵਾਲ ਬਚ ਗਿਆ। ਪਰਬਤਸਰ, ਨਾਗੌਰ ‘ਚ ਅਮਿਤ ਸ਼ਾਹ ਦੇ ਰੱਥ ਦਾ ਉਪਰਲਾ ਹਿੱਸਾ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਰੱਥ ਦਾ ਉਪਰਲਾ ਹਿੱਸਾ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ‘ਤੇ ਚੰਗਿਆੜੀਆਂ ਨਿਕਲੀਆਂ। ਇਸ ਘਟਨਾ ਤੋਂ ਤੁਰੰਤ ਬਾਅਦ ਅਮਿਤ ਸ਼ਾਹ ਨੂੰ ਕਿਸੇ ਹੋਰ ਗੱਡੀ ਵਿੱਚ ਭੇਜ ਦਿੱਤਾ ਗਿਆ।ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਚੰਗਿਆੜੀ ਨਾਲ ਤਾਰ ਟੁੱਟ ਕੇ ਡਿੱਗ ਗਈ। ਚੰਗਿਆੜੀਆਂ ਨਿਕਲਦੀਆਂ ਅਤੇ ਤਾਰਾਂ ਟੁੱਟਦੀਆਂ ਦੇਖ ਕੇ ਰੱਥ ਦੇ ਪਿੱਛੇ ਖੜ੍ਹੇ ਹੋਰ ਵਾਹਨ ਤੁਰੰਤ ਰੁਕ ਗਏ ਅਤੇ ਬਿਜਲੀ ਕੱਟ ਦਿੱਤੀ ਗਈ।

ਸ਼ਾਹ  ਫਿਰ ਦੂਜੀ ਗੱਡੀ ‘ਚ ਵਿਚ ਪਰਬਤਸਰ ਗਏ ਅਤੇ  ਰੈਲੀ ਨੂੰ ਸੰਬੋਧਨ ਕੀਤਾ। ਦਸ ਦਈਏ ਕਿ ਉਹ ਰੱਥ ‘ਤੇ ਸਵਾਰ ਹੋ ਕੇ ਪਿੰਡ ਬਿਦਿਆੜ ਤੋਂ ਪਰਬਤਸਰ ਜਾ ਰਹੇ ਸਨ। ਘਟਨਾ ਦੇ ਸਮੇਂ ਉਨ੍ਹਾਂ ਦਾ ਕਾਫਲਾ ਇੱਕ ਗਲੀ ਵਿੱਚੋਂ ਲੰਘ ਰਿਹਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 25 ਨਵੰਬਰ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਸਮਰਥਨ ਵਿੱਚ ਕੁਚਮਨ, ਮਕਰਾਨਾ ਅਤੇ ਨਾਗੌਰ ਵਿੱਚ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਗਹਿਲੋਤ ਨੇ ਜੈਪੁਰ ਵਿੱਚ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment