ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ: 13 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

Global Team
2 Min Read

ਮੋਗਾ :  ਸਾਲ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਵਿਚ ਲਗਾਤਾਰ ਜਾਂਚ ਚੱਲ ਰਹੀ ਹੈ । ਹਾਲਾਂਕਿ ਇਸੇ ਦਰਮਿਆਨ ਦੋ ਵਾਰ ਸਰਕਾਰ ਵੀ ਬਦਲ ਚੁੱਕੀ ਹੈ ਪਰ ਲਗਾਤਾਰ ਸਿਰਫ਼ ਇੱਕ ਹੀ ਜਵਾਬ ਸੁਣਨ ਨੂੰ ਮਿਲ ਰਿਹਾ ਹੈ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਅਤੇ ਇਹ ਜਾਂਚ ਹੁਣ ਕਦੋਂ ਮੁਕੰਮਲ ਹੋਵੇਗੀ ਅਤੇ ਇਸ ਦਰਮਿਆਨ ਕਿੰਨੇ ਵਾਰ ਸਰਕਾਰ ਬਦਲੇਗੀ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ । ਖੈਰ ਹੁਣ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। 

ਦਰਅਸਲ ਅੱਜ ਸਿੱਖ ਜਥੇਬੰਦੀਆਂ ਵੱਲੋਂ ਮੋਗਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਜਿੱਥੇ ਸੰਬੋਧਿਤ ਹੁੰਦਿਆਂ ਸਿੱਖ ਆਗੂਆਂ ਨੇ ਕਿਹਾ ਕਿ 13 ਅਕਤੂਬਰ ਨੂੰ ਪਿੰਡ ਜਵਾਹਰ ਸਿੰਘ ਵਾਲਾ ਤੋਂ ਕੋਟਕਪੂਰਾ ਚੌਕ ਤੱਕ ਇਨਸਾਫ ਮਾਰਚ ਕੱਢਿਆ ਜਾਵੇਗਾ ।  ਇਸ ਮੌਕੇ ਬੋਲਦੇ ਸਿੱਖ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਇਨਸਾਫ ਦੀ ਗੱਲ ਤਾਂ ਕਹੀ ਜਾਂਦੀ ਹੈ ਪਰ ਲਗਾਤਾਰ ਇਨਸਾਫ ਤੋਂ ਸਰਕਾਰ ਭੱਜਦੀ ਨਜਰ ਆ ਰਹੀ ਹੈ । 

ਦੱਸ ਦੇਈਏ ਕਿ 12 ਅਕਤੂਬਰ ਵਾਲੇ ਦਿਨ  2015  ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀ ਸਿੱਖ ਅਤੇ ਪੁਲੀਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਕਈ ਸਿੱਖ ਜ਼ਖ਼ਮੀ ਹੋਏ ਸਨ ਅਤੇ ਦੋ ਸਿੰਘਾਂ ਦੀ ਮੌਤ ਵੀ ਹੋ ਗਈ ਸੀ। ਸਿੱਖ ਆਗੂਆਂ ਨੇ ਕਿਹਾ ਕਿ ਅੱਜ ਇਸ ਹਾਦਸੇ ਨੂੰ ਅੱਠ ਸਾਲ ਵਾਪਰ ਚੁੱਕੇ ਹਨ ਪਰ ਫਿਰ ਵੀ ਕਿਸੇ ਸਰਕਾਰ ਵੱਲੋਂ ਕੋਈ ਸਾਥ ਨਹੀਂ ਦਿੱਤਾ ਗਿਆ।

ਹੁਣ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਭਾਵੇਂ ਇਸ ਕੇਸ ਨੂੰ ਅੱਠ ਸਾਲ ਵਾਪਰ ਚੁੱਕੇ ਹਨ ਪਰ ਅੱਜ ਵੀ ਲਗਾਤਾਰ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅੱਜ ਵੀ ਹਰ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗਾਂ ਨੂੰ ਖਿਲਾਰਿਆ ਜਾਂਦਾ ਹੈ ਜਾਂ ਫਿਰ ਬੇਅਦਬੀ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਅੱਜ ਦਿਨ ਬ ਦਿਨ ਪੰਜਾਬ ਦੇ ਅੰਦਰ ਹੀ ਹਾਲਾਤ ਇਸ ਕਦਰ ਬਦਤਰ ਬਣਦੇ ਜਾ ਰਹੇ ਹਨ ਕਿ ਇੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੀ ਸੁਰੱਖਿਅਤ ਨਹੀਂ ਹਨ।

- Advertisement -

Share this Article
Leave a comment