ਪੂਰਬੀ ਸੀਰੀਆ ‘ਚ ਬੰਬ ਧਮਾਕਾ; 23 ਹਲਾਕ, 28 ਜ਼ਖਮੀ

TeamGlobalPunjab
1 Min Read

ਵਰਲਡ ਡੈਸਕ – ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਬੀਤੇ ਬੁੱਧਵਾਰ ਪੂਰਬੀ ਸੀਰੀਆ ‘ਚ ਜ਼ਬਰਦਸਤ ਬੰਬ ਧਮਾਕੇ ਕਰਦਿਆਂ ਈਰਾਨ ਸਮਰਥਿਤ ਮਿਲਟਰੀ ਬੇਸਾਂ ਤੇ ਹਥਿਆਰਾਂ ਦੇ ਡਿੱਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਯੁੱਧ ਨਿਗਰਾਨ ਨੇ ਦੱਸਿਆ ਕਿ ਹਮਲੇ ‘ਚ ਦਰਜਨਾਂ ਲੜਾਕੂਆਂ ਦਾ ਜਾਨੀ ਨੁਕਸਾਨ ਹੋਇਆ ਹੈ।

ਹਮਲੇ ਦੀ ਜਾਣਕਾਰੀ ਰੱਖਣ ਵਾਲੇ ਖੁਫੀਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਵਾਈ ਹਮਲੇ ਅਮਰੀਕਾ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੇ ਗਏ ਹਨ। ਦੱਸ ਦਈਏ ਕਿ ਸੀਰੀਆ ‘ਚ ਹਮਲਿਆਂ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ‘ਚ ਇਜ਼ਰਾਈਲ ਤੇ ਅਮਰੀਕਾ ਵਿਚਾਲੇ ਸਹਿਯੋਗ ਬਹੁਤ ਘੱਟ ਜਨਤਕ ਹੈ।

ਬ੍ਰਿਟੇਨ ਦੀ ਇਕ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਸੱਤ ਸੀਰਿਆ ਦੇ ਨਾਗਰਿਕਾਂ ਸਮੇਤ 23 ਲੋਕ ਮਾਰੇ ਗਏ ਤੇ 28 ਜ਼ਖਮੀ ਹੋਏ।

ਜਾਣਕਾਰੀ ਦੇ ਅਨੁਸਾਰ, ਹਮਲੇ ਨੇ ਇਰਾਕ ਦੀ ਸਰਹੱਦ ਨਾਲ ਲੱਗਦੇ ਡੇਰ ਅਲ ਜੋਰ, ਮਯਯਾਦੀਨ ਤੇ ਬੁਕਮਲ ਦੇ ਸ਼ਹਿਰਾਂ ਤੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਅਣਪਛਾਤੇ ਸੈਨਿਕ ਅਧਿਕਾਰੀ ਦੇ ਅਨੁਸਾਰ ਸੀਰੀਆ ਦੇ ‘ਏਅਰ ਡਿਫੈਂਸ ਸਿਸਟਮ’ ਨੇ ਮਿਜ਼ਾਈਲ ਹਮਲਿਆਂ ਦਾ ਜਵਾਬ ਦਿੱਤਾ। ਇਸ ਸਬੰਧ ‘ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

- Advertisement -

TAGGED: , ,
Share this Article
Leave a comment