ਪਹਿਲੀ ਵਾਰ ਭਾਰਤੀ-ਅਮਰੀਕੀ ਨੇ ਸਟੈਫੋਰਡ ਦੇ ਮੇਅਰ ਵਜੋਂ ਚੁੱਕੀ ਸਹੁੰ

Rajneet Kaur
2 Min Read

ਨਿਊਜ਼ ਡੈਸਕ: ਕੇਰਲਾ ਦੇ ਮੂਲ ਨਿਵਾਸੀ ਕੇਨ ਮੈਥਿਊ ਅਮਰੀਕਾ ਦੇ ਟੈਕਸਾਸ ਸੂਬੇ ਦੇ ਸਟੈਫੋਰਡ ਦੇ ਮੇਅਰ ਵਜੋਂ ਸਹੁੰ ਚੁੱਕਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਮੈਥਿਊਜ਼, ਇੱਕ ਸਾਬਕਾ ਸਟੈਫੋਰਡ ਸਿਟੀ ਕਾਉਂਸਿਲ ਮੈਂਬਰ ਜਿਸਨੇ ਮੌਜੂਦਾ ਮੇਅਰ ਸੇਸਿਲ ਵਿਲਿਸ ਉੱਤੇ ਰਨ-ਆਫ ਦੀ ਦੌੜ ਵਿੱਚ ਇਸ ਮਹੀਨੇ 16 ਵੋਟਾਂ ਨਾਲ ਦੌੜ ਜਿੱਤੀ,ਜਿਸਦਾ ਸਿਹਰਾ ਉਸਨੇ ਪ੍ਰਮਾਤਮਾ ਵਿੱਚ ਉਸਦੇ ਵਿਸ਼ਵਾਸ ਨੂੰ ਦਿਤਾ ਹੈ।

ਮੈਥਿਊ ਨੂੰ ਇੱਕ ਵਿਸ਼ੇਸ਼ ਸਮਾਗਮ ਵਿੱਚ ਮਿਸੂਰੀ ਸਿਟੀ ਦੇ ਮੇਅਰ ਭਾਰਤੀ-ਅਮਰੀਕੀ ਰੌਬਿਨ ਇਲਾਕਟ ਨੇ ਅਹੁਦੇ ਦੀ ਸਹੁੰ ਚੁਕਾਈ। ਇਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੌਜੂਦ ਭਾਰਤੀ-ਅਮਰੀਕੀ ਫੋਰਟ ਬੇਂਡ ਕਾਊਂਟੀ ਦੇ ਜੱਜ ਕੇ.ਪੀ. ਜਾਰਜ ਨੇ ਟਵੀਟ ਕਰਕੇ ਕਿਹਾ ਕਿ ਸਟੈਫੋਰਡ ਦੇ ਨਵੇਂ ਚੁਣੇ ਗਏ ਮੇਅਰ ਕੇਨ ਮੈਥਿਊਜ਼ ਨੂੰ ਵਧਾਈ! ਅੱਜ ਸ਼ਾਮ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਅਹਿਮ ਭੂਮਿਕਾ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਇਸ ਸਮਾਗਮ ਵਿੱਚ ਟੈਕਸਾਸ ਦੇ ਨੁਮਾਇੰਦੇ ਰੌਨ ਰੇਨੋਲਡਜ਼ ਅਤੇ ਸੁਲੇਮਾਨ ਲੁਲਾਨੀ ਅਤੇ ਮਿਸੌਰੀ ਸਿਟੀ ਦੇ ਸਾਬਕਾ ਮੇਅਰ ਓਵੇਨ ਐਲਨ ਵੀ ਮੌਜੂਦ ਸਨ। ਦਸਣਯੋਗ ਹੈ ਕਿ ਮੈਥਿਊ ਨੇ 2006 ਵਿੱਚ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਸਟੈਫੋਰਡ ਕੌਂਸਲ ਵਿੱਚ ਸੇਵਾ ਕੀਤੀ ਹੈ, ਅਤੇ ਉਸ ਤੋਂ ਪਹਿਲਾਂ ਕਈ ਸਾਲਾਂ ਤੱਕ ਸ਼ਹਿਰ ਦੇ ਯੋਜਨਾ ਅਤੇ ਜ਼ੋਨਿੰਗ ਕਮਿਸ਼ਨ ਵਿੱਚ ਸੇਵਾ ਕੀਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment