ਵੀਡੀਓ ਸ਼ੂਟਿੰਗ ਦੌਰਾਨ ਹੋਈ ਗੋਲੀਬਾਰੀ, ਦੋ ਮੌਤਾਂ

TeamGlobalPunjab
1 Min Read

ਟੈਕਸਾਸ : ਇੱਥੇ ਇੱਕ ਸ਼ੂਟਿੰਗ ਦੌਰਾਨ ਗੋਲੀਬਾਰੀ ਹੋਈ। ਇਸ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਿਕ ਇਹ ਘਟਨਾ ਅਮਰੀਕਾ ਦੇ ਟੈਕਸਾਸ ਸੂਬੇ ‘ਚ ਪੈਂਦੇ ਹੈਰਿਸ ਕਾਉਂਟੀ ਦੀ ਹੈ।

ਇਸ ਸਬੰਧੀ ਜਾਣਕਾਰੀ ਇੱਥੋਂ ਦੇ ਈ.ਡੀ. ਗੋਂਜਲੇਜ਼ ਨੇ ਦਿੱਤੀ।  ਗੋਂਜਲੇਜ਼ ਅਨੁਸਾਰ ਪਹਿਲਾਂ ਉਨ੍ਹਾਂ ਨੂੰ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ ਪਰ ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੌਰਾਨ 8 ਵਿਅਕਤੀ ਜ਼ਖਮੀ ਹੋਏ ਹਨ। ਇੱਥੇ ਇੱਕ ਪਾਰਕਿੰਗ ਵਿੱਚ ਰੈਪ ਦੀ ਵੀਡੀਓ ਸ਼ੂਟਿੰਗ ਹੋ ਰਹੀ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ। ਫਿਲਹਾਲ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਮਾਰਟ ਸਟ੍ਰੀਟ ਦੇ 500 ਬਲਾਕ ਵਿੱਚ ਵਾਪਰੀ ਇੱਥੇ ਕਰੀਬ ਰਾਤ ਦੇ 9: 30 ਵਜੇ ਸ਼ੂਟਿੰਗ ਚੱਲ ਰਹੀ ਸੀ।

 

Share This Article
Leave a Comment