ਹਰੀਕੇ ਪੱਤਣ : – ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਦੇ ਪਾਬੰਦੀਸ਼ੁਦਾ ਖੇਤਰ ਕੋਟ ਕਾਈਮ ਖਾਂ ‘ਚ ਅੱਜ ਸਵੇਰੇ-ਸਵੇਰੇ ਅੱਗ ਲੱਗੀ ਦਿਖਾਈ ਦਿੱਤੀ ਜਿਸ ਨਾਲ ਪੰਛੀ ਜਲ ਜੀਵ ਤੇ ਜੰਗਲੀ ਜਨਵਰਾਂ ਪ੍ਰਭਾਵਿਤ ਹੋਏ।
ਇਸ ਤੋਂ ਇਲਾਵਾ ਛੋਟੇ ਮੋਟੇ ਦਰੱਖਤ ਅੱਗ ਦੀ ਭੇਟ ਚੜ੍ਹੇ ਤੇ ਸੰਘਣਾ ਧੂੰਆਂ ਨਿਕਲਣ ਕਰਕੇ ਮਖੂ ਜਲੰਧਰ ਰੋਡ ‘ਤੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੰਪਰਕ ਕਰਨ ‘ਤੇ ਡਵੀਜ਼ਨਲ ਜੰਗਲਾਤ ਅਫਸਰ ਫਿਰੋਜ਼ਪੁਰ ਨਲਿੰਨ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਅੱਗ ਲਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।