ਸੀਐੱਮ ਚੰਨੀ ਅੱਜ ਪਹਿਲੀ ਵਾਰ ਆਉਣਗੇ ਲੁਧਿਆਣਾ, ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

TeamGlobalPunjab
1 Min Read

 ਲੁਧਿਆਣਾ :  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਅੱਜ ਲੁਧਿਆਣਾ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਚਤ ਭਵਨ ‘ਚ ਬੈਠਕ ਹੋਵੇਗੀ।ਅੱਜ ਮੁੱਖ ਮੰਤਰੀ ਸਣੇ ਤਮਾਮ ਮੰਤਰੀ ਲੁਧਿਆਣਾ ‘ਚ ਇਨਵੈਸਟਰ ਪੰਜਾਬ ਮੀਟਿੰਗ ‘ਚ ਹਿੱਸਾ ਲੈਣ ਆ ਰਹੇ ਹਨ। ਮੰਤਰੀਆਂ ਨਾਲ ਉਨ੍ਹਾਂ ਦੇ ਵਿਭਾਗ ਦੇ ਅਫਸਰ ਵੀ ਮੀਟਿੰਗ ‘ਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਤਮਾਮ ਮੰਤਰੀ ਤੇ ਅਫਸਰ ਇਕ ਦਿਨ ਲਈ ਲੁਧਿਆਣਾ ‘ਚ ਇਕੱਠੇ ਹੋਣਗੇ।

ਲੁਧਿਆਣਾ ਵਿੱਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿਚ ਕਾਰੋਬਾਰੀਆਂ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੌਰਾਨ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਪਾਰੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਦਯੋਗਿਕ ਖੇਤਰ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ, ਜਿਸ ਸਬੰਧੀ ਅੱਜ ਕੈਬਨਿਟ ਦੀ ਮੀਟਿੰਗ ਵਿਚ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਲੁਧਿਆਣਾ ਵਿਚ ਇਨਵੈਸਟਮੈਂਟ ਪੰਜਾਬ ਸਕੀਮ ਦੇ ਤਹਿਤ ਪ੍ਰਾਈਵੇਟ ਕੰਪਨੀਆਂ ਨਾਲ ਐਮ. ਓ. ਯੂ. ਸਾਈਨ ਕਰਨਗੇ, ਜਿਸ ਤਹਿਤ ਸੂਬੇ ਵਿਚ ਰੁਜ਼ਗਾਰ ਦੇ ਅਫ਼ਸਰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Share this Article
Leave a comment