ਨਿਊਜ਼ ਡੈਸਕ: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਅਜਿਹਾ ਵਿਵਾਦਤ ਬਿਆਨ ਦੇ ਦਿੱਤਾ, ਜਿਸ ਦੇ ਚਲਦਿਆਂ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸ਼ਵੇਤਾ ਖਿਲਾਫ ਸ਼ਿਆਮਲਾ ਹਿਲਸ ਥਾਣੇ ‘ਚ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਭੋਪਾਲ ਵਿੱਚ ਇਕ ਪ੍ਰੋਗਰਾਮ ਦੌਰਾਨ ਸਟੇਜ ‘ਤੇ ‘ਕਿਹਾ ਸੀ ਕਿ ਭਗਵਾਨ ਮੇਰੀ ਬ੍ਰਾ ਦਾ ਸਾਈਜ਼ ਲੈ ਰਿਹਾ ਹੈ।’ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਵੇਤਾ ਤਿਵਾਰੀ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਇਆ ਅਤੇ ਭੋਪਾਲ ਪੁਲਿਸ ਕਮਿਸ਼ਨਰ ਨੂੰ 24 ਘੰਟਿਆਂ ਦੇ ਅੰਦਰ ਪੂਰੇ ਮਾਮਲੇ ‘ਤੇ ਰਿਪੋਰਟ ਸੌਂਪਣ ਲਈ ਕਿਹਾ। ਸ਼ਵੇਤਾ ਵੱਲੋਂ ਦਿੱਤੇ ਬਿਆਨਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੀ ਲੋਕਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।
अभिनेत्री श्वेता तिवारी का भोपाल में विवादित बयान, कहा मेरे ब्रा का साइज़ भगवान ले रहे हैं !!
हिन्दू संगठन ने दी माफी मांगने की चेतावनी !!@JournalistVipin #ShwetaTiwari #hinduism pic.twitter.com/zrsBA6gMg8
— Sanket Pathak (@imsanketpathak) January 27, 2022
ਹਿੰਦੂ ਸੰਗਠਨਾਂ ਵੱਲੋਂ ਕਈ ਥਾਵਾਂ ‘ ਸ਼ਵੇਤਾ ਤਿਵਾਰੀ ਦੇ ਪੋਸਟਰ ਸਾੜ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਬਿਆਨ ‘ਤੇ ਭਾਜਪਾ ਅਤੇ ਕਾਂਗਰਸ ਨੇ ਵੀ ਇਤਰਾਜ਼ ਜਤਾਇਆ ਸੀ।