ਦਿਲਜੀਤ ਤੇ ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਟਰੇਲਰ ਨੇ ਪਾਈਆਂ ਧੁੰਮਾਂ, 27 ਮਿਲੀਅਨ ਤੋਂ ਵੱਧ ਲੋਕਾਂ ਨੇ ਕੀਤਾ ਪਸੰਦ

navdeep kaur
2 Min Read

ਚੰਡੀਗੜ੍ਹ : ਪੰਜਾਬੀ ਇੰਡਸਟ੍ਰੀ ਵਿੱਚ ਜਿਥੇ ਵੱਖ -ਵੱਖ ਅਦਾਕਾਰ ਆਪਣੀ ਭੂਮਿਕਾ ਬਾਖ਼ੂਬੀ ਨਾਲ ਨਿਭਾ ਰਹੇ ਹਨ। ਉਹ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟ੍ਰੀ ਦੀ ਝੋਲੀ ਵਿਚ ਕਈ ਵਿਸ਼ਿਆਂ ਨਾਲ ਸੰਬੰਧਿਤ ਫ਼ਿਲਮਾਂ ,ਗੀਤ ਪਾ ਰਹੇ ਹਨ। ਜਿਨ੍ਹਾਂ ਫ਼ਿਲਮਾਂ ਨੂੰ ਵੇਖਣ ਲਈ ਸਿਨਮਾ ਘਰਾਂ ਵਿਚ ਦਰਸ਼ਕਾਂ ਦੀ ਭੀੜ ਲਗੀ ਹੀ ਰਹਿੰਦੀ ਹੈ।
ਦੱਸ ਦਿੰਦੇ ਹਾਂ ਕਿ ਅਜਿਹੇ ਹੀ ਅਦਾਕਾਰ ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਜਿਨ੍ਹਾਂ ਨੇ ਆਪਣੀ ਮਿਹਨਤ ‘ਜੋੜੀ ‘ ਫਿਲਮ ਤਿਆਰ ਕੀਤੀ ਸੀ। ਜਿਸ ਦਾ ਟ੍ਰੇਲਰ ਦੇਖ਼ ਹਰ ਕਿਸੇ ਨੇ ਫਿਲਮ ਦੀ ਪ੍ਰਸੰਸਾ ਕੀਤੀ ਹੈ। ਜਦੋਂ ਤੋਂ ਪੰਜਾਬੀ ਫ਼ਿਲਮ ‘ਜੋੜੀ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸ ਨੇ ਯੂਟਿਊਬ ’ਤੇ ਧੁੰਮਾਂ ਪਾ ਦਿੱਤੀਆਂ ਹਨ। 11 ਅਪ੍ਰੈਲ ਨੂੰ ਰਿਲੀਜ਼ ਹੋਏ ਇਸ ਟਰੇਲਰ ਨੂੰ ਹੁਣ ਤਕ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਦੀ ਵੱਖਰੀ ਲੁੱਕ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਫ਼ਿਲਮ ਪੁਰਾਣੇ ਸਮੇਂ ਨੂੰ ਦਿਖਾਉਂਦੀ ਹੈ, ਜਦੋਂ ਅਖਾੜਿਆਂ ਦਾ ਦੌਰ ਹੁੰਦਾ ਸੀ। ਇਸ ਦੌਰਾਨ ਕਿਵੇਂ ਉਨ੍ਹਾਂ ਦਾ ਗਾਇਕੀ ਸਫਰ ਅੱਗੇ ਤੁਰਦਾ ਹੈ ਤੇ ਕੀ-ਕੀ ਮੁਸ਼ਕਿਲਾਂ ਆਉਂਦੀਆਂ ਹਨ, ਇਹ ਸਭ ਸਾਨੂੰ ਫ਼ਿਲਮ ’ਚ ਦੇਖਣ ਨੂੰ ਮਿਲੇਗਾ।

ਫ਼ਿਲਮ ’ਚ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਿਸ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਸਿਨਮਾ ਘਰਾਂ ਤੇ ਟਿਕ ਗਈਆਂ ਹਨ ਕਿ ਕਦੋ ਜੋੜੀ ਫਿਲਮ ਸਿਨਮਾ ਘਰਾਂ ਵਿੱਚ ਆਵੇਗੀ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment