ਜਾਣੋ ਕਿਸ ਅਦਾਕਾਰ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

TeamGlobalPunjab
2 Min Read

ਨਿਊਜ਼ ਡੈਸਕ :- ਅਦਾਕਾਰ ਸਿਧਾਰਥ ਨੇ ਬੀਤੇ ਵੀਰਵਾਰ ਨੂੰ ਭਾਜਪਾ ਤਾਮਿਲਨਾਡੂ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਮੇਰਾ ਨੰਬਰ ਲੀਕ ਕੀਤਾ ਗਿਆ ਹੈ, ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਧਰ ਭਾਜਪਾ ਆਈਟੀ ਵਿੰਗ ਦੇ ਸੂਬਾ ਪ੍ਰਧਾਨ ਨੇ ਅਦਾਕਾਰ ਸਿਧਾਰਥ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਰਟੀ ਦਾ ਇਕ ਵੀ ਕਾਰਜਕਰਤਾ ਅਜਿਹੀ ਪ੍ਰਕਿਰਿਆ ‘ਚ ਸ਼ਾਮਲ ਨਹੀਂ ਸੀ।

ਸਿਧਾਰਥ ਨੇ ਦੋਸ਼ ਲਾਇਆ ਕਿ ਉਸਨੇ ਕੇਂਦਰ ਸਰਕਾਰ ਦੀ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ‘ਚ ਅਸਫਲ ਹੋਣ ‘ਤੇ ਸਵਾਲ ਉਠਾਇਆ ਤੇ ਭਾਜਪਾ ਮੈਂਬਰਾਂ ਨੇ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਤੇ ਬਲਾਤਕਾਰ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਭਾਜਪਾ ਇਕਾਈ ਦੇ ਮੈਂਬਰਾਂ ਨੇ ਉਸ ਦਾ ਫੋਨ ਨੰਬਰ ਲੀਕ ਕੀਤਾ ਹੈ। ਨਤੀਜੇ ਵਜੋਂ, ਮੈਨੂੰ 500 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਜਿਨ੍ਹਾਂ ਤੇ ਲੋਕ ਮੈਨੂੰ ਗਾਲਾਂ ਕੱਢ ਰਹੇ ਹਨ, ਮੇਰੇ ਪਰਿਵਾਰ ਨੂੰ ਬਲਾਤਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਸਾਰੇ ਨੰਬਰ ਦਰਜ ਕਰ ਲਏ ਗਏ ਹਨ ਤੇ ਪੁਲਿਸ ਨੂੰ ਦਿੱਤੇ ਗਏ ਹਨ। ਸਿਧਾਰਥ ਨੇ ਕਿਹਾ ਕਿ ਅਸੀਂ ਕੋਵਿਡ 19 ਤੋਂ ਬਚ ਸਕਦੇ ਹਾਂ ਪਰ ਅਜਿਹੇ ਲੋਕਾਂ ਤੋਂ ਕਿਵੇਂ ਬਚਿਆ ਜਾਵੇ?

ਦੱਸ ਦਈਏ ਭਾਜਪਾ ਆਈਟੀਵਿੰਗ ਦੇ ਸੂਬਾ ਪ੍ਰਧਾਨ ਸੀਟੀਆਰ ਨਿਰਮਲ ਕੁਮਾਰ ਨੇ ਕਿਹਾ ਕਿ ਜੇ ਕੋਈ ਇਹ ਸਾਬਤ ਕਰ ਸਕਦਾ ਹੈ ਕਿ ਭਾਜਪਾ ਮੈਂਬਰ ਇਸ ਕਿਸਮ ਦੀ ਪ੍ਰਕਿਰਿਆ ‘ਚ ਸ਼ਾਮਲ ਹਨ, ਤਾਂ ਇਸ ਦੀ ਨਿਖੇਧੀ ਕੀਤੀ ਜਾਵੇਗੀ ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਅਸੀਂ ਲੋੜਵੰਦਾਂ ਨੂੰ ਭੋਜਨ ਤੇ ਦਵਾਈਆਂ ਵੰਡਣ ‘ਚ ਰੁੱਝੇ ਹੋਏ ਹਾਂ। ਉਨ੍ਹਾਂ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਸਿਧਾਰਥ ਵਰਗੇ ਵਿਅਕਤੀਆਂ ‘ਤੇ ਧਿਆਨ ਕੇਂਦ੍ਰਤ ਨਾ ਕਰਨ, ਜੋ ਸਿਰਫ ਟਾਇਮ ਪਾਸ ਕਰ ਰਹੇ ਹਨ, ਬਲਕਿ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਵੱਲ ਧਿਆਨ ਦੇਣ।

- Advertisement -

Share this Article
Leave a comment