ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਇਸ ਨਿਰਦੇਸ਼ਕ ਦੇ ਘਰ ਹੋਇਆ ਰੋਕਾ: ਰਿਪੋਰਟ

TeamGlobalPunjab
2 Min Read

ਨਵੀਂ ਦਿੱਲੀ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਦੋਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਉਦੋਂ ਤੋਂ ਹੀ ਸਭ ਦੀਆਂ ਨਜ਼ਰਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ‘ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਵਿੱਕੀ ਅਤੇ ਕੈਟ ਦੀਆਂ ਖਬਰਾਂ ਆਈਆਂ ਸਨ ਪਰ ਨਾ ਤਾਂ ਅਭਿਨੇਤਾ ਅਤੇ ਨਾ ਹੀ ਅਭਿਨੇਤਰੀ ਨੇ ਇਸ ਬਾਰੇ ਗੱਲ ਕੀਤੀ ਸੀ। ਪਰ ਤਾਜ਼ਾ ਸਾਹਮਣੇ ਆ ਰਹੀ ਹੈ ਲਵਬਰਡਜ਼ ਨੇ ਮੁੰਬਈ ਵਿੱਚ ਨਿਰਦੇਸ਼ਕ ਕਬੀਰ ਖਾਨ ਦੇ ਘਰ ਇੱਕ ਨਿੱਜੀ ਰੋਕਾ ਸਮਾਰੋਹ ਕੀਤਾ ਸੀ।ਇਸ ਸਮਾਗਮ ‘ਚ ਪਰਿਵਾਰ ਦੇ ਖ਼ਾਸ ਲੋਕ ਹੀ ਸ਼ਾਮਲ ਹੋਏ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੀਵਾਲੀ ਨੂੰ ਸ਼ੁਭ ਮੰਨਦੇ ਹੋਏ ਉਸੇ ਦਿਨ ਮੰਗਣੀ ਕਰ ਲਈ।

ਰਿਪੋਰਟਾਂ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ ‘ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ ‘ਚ ਹਨ। ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਕੈਟ ਅਤੇ ਵਿੱਕੀ ਇਸ ਸਾਲ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ ਅਤੇ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ ਨਚ ਸੱਤ ਫੇਰੇ ਲੈਣਗੇ।

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਰੋਕਾ ਸਮਾਰੋਹ ‘ਚ ਪਰਿਵਾਰ ਦੇ ਖ਼ਾਸ ਮੈਂਬਰ ਹੀ ਸ਼ਾਮਲ ਹੋਏ। ਖ਼ਬਰਾਂ ਮੁਤਾਬਕ ਵਿੱਕੀ ਕੌਸ਼ਲ ਦਾ ਪੱਖ ਉਸ ਦਾ ਭਰਾ ਸੰਨੀ ਕੌਸ਼ਲ ਅਤੇ ਮਾਤਾ-ਪਿਤਾ ਸਨ। ਇਸ ਲਈ ਕੈਟਰੀਨਾ ਕੈਫ ਵੱਲੋਂ ਉਨ੍ਹਾਂ ਦੀ ਭੈਣ ਅਤੇ ਮਾਂ ਸੁਜ਼ੈਨ ਸੀ। ਕਬੀਰ ਖਾਨ ਨੇ ਕੈਟਰੀਨਾ ਕੈਫ ਨਾਲ ਹਿੱਟ ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ ਅਤੇ ਉਹ ਕੈਟਰੀਨਾ ਕੈਫ ਨੂੰ ਇੱਕ ਪਰਿਵਾਰ ਵਾਂਗ ਮੰਨਦੇ ਹਨ।

 

- Advertisement -

Share this Article
Leave a comment