ਵਿੱਤ ਮੰਤਰੀ ਨੇ ਕਿਹਾ ਤੁਹਾਡਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ’, ਜਾਣੋ ਕੀ ਹੈ ਪੂਰੀ ਖ਼ਬਰ

Rajneet Kaur
2 Min Read

ਨਿਊਜ਼ ਡੈਸਕ:ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ‘ਅਕਾਊਂਟ ਐਗਰੀਗੇਟਰ’ (ਏਏ) ਨਾਲ ਸਾਂਝਾ ਕੀਤਾ ਗਿਆ ਗਾਹਕ ਡੇਟਾ ਭਾਰਤ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦਸ ਦਈਏ ਕਿ ਇੱਕ ਖਾਤਾ ਐਗਰੀਗੇਟਰ ਇੱਕ ਵਿੱਤੀ ਇਕਾਈ ਹੈ ਜੋ ਸਹਿਮਤੀ ਨਾਲ, ਵਿੱਤੀ ਜਾਣਕਾਰੀ ਪ੍ਰਦਾਤਾ (FIP) ਅਤੇ ਵਿੱਤੀ ਜਾਣਕਾਰੀ ਉਪਭੋਗਤਾ (FIU) ਨਾਲ ਗਾਹਕ ਡੇਟਾ ਨੂੰ ਸਾਂਝਾ ਕਰਦੀ ਹੈ।

ਅਕਾਊਂਟ ਐਗਰੀਗੇਟਰ ਸਕੀਮ ਦੀ ਹੌਲੀ ਪ੍ਰਗਤੀ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸੀਤਾਰਮਨ ਨੇ ਕਿਹਾ ਹੈ ਕਿ ਇਹ ਓਨਾ ਨਹੀਂ ਹੈ ਜਿੰਨਾ ਉਹ ਚਾਹੁੰਦੀ ਹੈ। ਇਹ ਬਿਹਤਰ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜਾਂ ਤਾਂ ਇਸ ਬਾਰੇ ਸਹੀ ਜਾਗਰੂਕਤਾ ਪੈਦਾ ਨਹੀਂ ਕੀਤੀ ਗਈ ਜਾਂ ਫਿਰ ਇਸ ਤਕਨੀਕ ਨੂੰ ਹੋਰ ਸਰਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਇੱਥੇ ਆਯੋਜਿਤ ‘ਡੇਬਟ ਵਿਦ ਟੈਕ’ ਪ੍ਰੋਗਰਾਮ ‘ਚ ਕਿਹਾ ਕਿ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਨੇ ਇਕ ਵਾਰ ਮੇਰੇ ਨਾਲ ਇਸ ਦੀ ਸਮੀਖਿਆ ਕੀਤੀ ਹੈ। ਬੈਂਕ ਇਸ ਸਕੀਮ ਦੇ ਮੈਂਬਰ ਜਾਂ ਹਿੱਸਾ ਬਣ ਗਏ ਹਨ ਅਤੇ ਇਸ ਨੇ ਅਸਲ ਵਿੱਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਕੀਮ ਬੈਂਕਾਂ ਦਾ ਉਤਸ਼ਾਹ ਵਧਾ ਕੇ ਹੀ ਹਰ ਗਾਹਕ ਤੱਕ ਪਹੁੰਚ ਸਕੇਗੀ।

ਗਾਹਕਾਂ ਦੇ ਡਾਟਾ ਜਾਂ ਵੇਰਵਿਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਹੈ ਕਿ ਸ਼ੁਰੂਆਤੀ ਤੌਰ ‘ਤੇ ਇਹ ਖਦਸ਼ਾ ਸੀ ਕਿ ਖਾਤਾ ਐਗਰੀਗੇਟਰ ਡੇਟਾ ਬੈਂਕ ਨੂੰ ਆਪਣੇ ਕੋਲ ਲੈ ਲੈਣਗੇ, ਪਰ ਉਹ ਇਸ ਡੇਟਾ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ। ਉਹ ਸਿਰਫ਼ ਇਸ ਨੂੰ ਅੱਗੇ ਲਿਜਾਣ ਦਾ ਸਾਧਨ ਹਨ। ਅਜਿਹਾ ਨਾ ਤਾਂ ਲਾਭਪਾਤਰੀ ਗਾਹਕ ਅਤੇ ਨਾ ਹੀ ਬੈਂਕ ਕਰ ਸਕਦਾ ਹੈ।ਸੀਤਾਰਮਨ ਨੇ ਕਿਹਾ ਕਿ ਬੈਂਕਿੰਗ ਸੁਵਿਧਾਵਾਂ ਲਈ ਜਨਤਕ ਪਲੇਟਫਾਰਮ ਬਣਾਉਣ ਦੇ ਪਿੱਛੇ ਸਰਕਾਰ ਦਾ ਵਿਚਾਰ ਗਾਹਕਾਂ ਦੇ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment