TATA ਦੀ ਹੋਵੇਗੀ ਬਿਸਲੇਰੀ, 7000 ਕਰੋੜ ‘ਚ ਵੇਚੀ ਜਾਵੇਗੀ 30 ਸਾਲ ਪੁਰਾਣੀ ਕੰਪਨੀ

Rajneet Kaur
2 Min Read

ਨਿਊਜ਼ ਡੈਸਕ: ਕਰੀਬ 30 ਸਾਲ ਪੁਰਾਣੀ ਅੰਤਰਰਾਸ਼ਟਰੀ ਸਾਫਟ ਡਰਿੰਕ ਕੰਪਨੀ ਬਿਸਲੇਰੀ ਵੇਚਣ ਜਾ ਰਹੀ ਹੈ। ਟਾਟਾ ਗਰੁੱਪ (ਟਾਟਾ) ਥਮਸ ਅੱਪ, ਗੋਲਡ ਸਪਾਟ, ਲਿਮਕਾ ਸਾਫਟ ਡਰਿੰਕ ਨਿਰਮਾਤਾ ਬਿਸਲੇਰੀ ਨੂੰ ਖਰੀਦਣ ਜਾ ਰਿਹਾ ਹੈ। ਬਿਸਲੇਰੀ ਇੰਟਰਨੈਸ਼ਨਲ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (TCPL) ਵਿਚਕਾਰ ਇਹ ਸੌਦਾ 6,000 ਤੋਂ 7,000 ਕਰੋੜ ਦੇ ਵਿਚਕਾਰ ਹੋਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਇਸ ਡੀਲ ਨੂੰ ਲੈ ਕੇ ਦੋਵਾਂ ਕੰਪਨੀਆਂ ਵਿਚਾਲੇ ਪਿਛਲੇ ਦੋ ਸਾਲਾਂ ਤੋਂ ਗੱਲਬਾਤ ਚੱਲ ਰਹੀ ਹੈ।

ਦੱਸ ਦੇਈਏ ਕਿ ਬਿਸਲੇਰੀ ਦੀ ਸ਼ੁਰੂਆਤ ਜੈਅੰਤੀਲਾਲ ਚੌਹਾਨ ਨੇ 1984 ਵਿੱਚ ਕੀਤੀ ਸੀ। ਇਸ ਸਮੇਂ ਕੰਪਨੀ ਦੇ ਚੇਅਰਮੈਨ ਰਮੇਸ਼ ਜੇ ਚੌਹਾਨ ਹਨ ਅਤੇ ਉਨ੍ਹਾਂ ਦੀ ਉਮਰ 82 ਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਿਸਲੇਰੀ ਨੂੰ ਅਗਲੇ ਪੱਧਰ ‘ਤੇ ਲੈ ਜਾਣ ਲਈ ਕੋਈ ਉੱਤਰਾਧਿਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਟੀ ਨੂੰ ਕਾਰੋਬਾਰ ਵਿਚ ਜ਼ਿਆਦਾ ਦਿਲਚਸਪੀ ਨਹੀਂ ਹੈ। ਦੱਸ ਦੇਈਏ ਕਿ ਬਿਸਲੇਰੀ ਦੇਸ਼ ਦੀ ਸਭ ਤੋਂ ਵੱਡੀ ਪੈਕੇਜਡ ਵਾਟਰ ਕੰਪਨੀ ਹੈ।

ਬਿਸਲੇਰੀ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਾਟਾ ਗਰੁੱਪ ਭਵਿੱਖ ਵਿੱਚ ਇਸ ਦਾ ਹੋਰ ਵਿਸਤਾਰ ਕਰਨਗੇ। ਇਸ ਲਈ ਉਨ੍ਹਾਂ ਨੇ ਇਸਨੂੰ ਟਾਟਾ ਗਰੁੱਪ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਗਰੁੱਪ ਵੀ ਇਸ ਨੂੰ ਖਰੀਦਣ ਦੇ ਇੱਛੁਕ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment