ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਆਈ ਭਾਰੀ ਗਿਰਾਵਟ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ

TeamGlobalPunjab
2 Min Read

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਤੋਂ ਫਿਰ ਗਿਰਾਵਟ ਆਉਣ ਲੱਗੀ ਹੈ। ਦੱਸ ਦੇਈਏ ਲਗਭਗ ਇਕ ਮਹੀਨੇ ਬਾਅਦ ਤੇਲ ਦੀਆਂ ਕੀਮਤਾਂ ‘ਚ ਕਮੀ ਆਉਣੀ ਸ਼ੁਰੂ ਹੋਈ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਪੈਟਰੋਲ 18 ਪੈਸੇ ਅਤੇ ਡੀਜ਼ਲ 8 ਪੈਸੇ ਸਸਤਾ ਹੋਇਆ ਹੈ। ਉੱਥੇ ਹੀ ਮੁੰਬਈ ਤੇ ਕੋਲਕਾਤਾ ‘ਚ ਪੈਟਰੋਲ 18 ਪੈਸੇ ਸਸਤਾ ਹੋ ਗਿਆ ਹੈ। ਚੇਨਈ ‘ਚ ਪੈਟਰੋਲ ਦੀਆਂ ਕੀਮਤਾਂ ਵਿਚ 19 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਖਾਸ ਗੱਲ ਇਹ ਹੈ ਕਿ ਦਿੱਲੀ ‘ਚ ਪੈਟਰੋਲ’ ਚ 2 ਦਿਨਾਂ ‘ਚ 28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ’ ਚ 14 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ‘ਚ ਪੈਟਰੋਲ ਦੀ ਕੀਮਤ 74.33 ਰੁਪਏ, 79.93 ਰੁਪਏ, 76.96 ਰੁਪਏ ਅਤੇ 77.21 ਰੁਪਏ ਪ੍ਰਤੀ ਲੀਟਰ ਰਹੀ ਹੈ। ਦੂਜੇ ਪਾਸੇ ਡੀਜ਼ਲ 67.35 ਰੁਪਏ, 70.61 ਰੁਪਏ, 69.71 ਰੁਪਏ ਅਤੇ 71.15 ਰੁਪਏ ਪ੍ਰਤੀ ਲੀਟਰ ਵਿਕ ਰਿਹ ਹਨ।

ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ ਕੀਮਤਾਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਵੱਧਦੀਆਂ-ਘਟਦੀਆਂ ਰਹਿੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਐਕਸਾਈਜ਼ ਡਿਊਟੀ ਜੋੜ੍ਹਨ ਤੋਂ ਬਾਅਦ, ਡੀਲਰ ਕਮਿਸ਼ਨ ਸਭ ਕੁਝ ਜੋੜ੍ਹਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣਾ ਹੋ ਜਾਂਦੀ ਹੈ।

SMS ਕਰ ਕੇ ਜਾਣੋ ਆਪਣੇ ਸ਼ਹਿਰ ਦੀ ਕੀਮਤਾਂ

- Advertisement -

ਤੁਸੀਂ ਹਰ ਰੋਜ਼ ਇਸ ਤਰ੍ਹਾਂ ਆਪਣੇ ਸ਼ਹਿਰ ਦੀ ਕੀਮਤ ਦੀ ਜਾਂਚ ਕਰ ਸਕਦੇ ਹੋ ਤੁਸੀ SMS ਦੇ ਜ਼ਰੀਏ ਕਿਸੇ ਵਿਸ਼ੇਸ਼ ਰਜਿਸਟਰਡ ਨੰਬਰ ਤੇ ਇੱਕ ਮੈਸੇਜ ਭੇਜ ਕੇ ਕੀਮਤਾਂ ਦੇ ਅਪਡੇਟ ਦੀ ਜਾਂਚ ਕਰ ਸਕਦੇ ਹੋ ਤੇ ਉਨ੍ਹਾਂ ਨੂੰ ਇੱਕ ਮੈਸੇਜ ਦੇ ਜ਼ਰੀਏ ਮੌਜੂਦਾ ਕੀਮਤਾਂ ਬਾਰੇ ਸੂਚਿਤ ਕੀਤਾ ਜਾਵੇਗਾ।

ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> 92249 92249 ‘ਤੇ ਭੇਜ ਸਕਦੇ ਹੋ। ਬੀਪੀਸੀਐਲ ਗਾਹਕਾਂ ਨੂੰ RSP<ਡੀਲਰ ਕੋਡ> 9223112222 ‘ਤੇ ਭੇਜਣਾ ਹੋਵੇਗਾ। ਐਚਪੀਸੀਐਲ ਗਾਹਕਾਂ ਨੂੰ HPPRICE<ਡੀਲਰ ਕੋਡ> 9222201122 ‘ਤੇ ਭੇਜਣਾ ਹੋਵੇਗਾ।

Share this Article
Leave a comment