ਸਾਬਕਾ ਡੀਜੀਪੀ ਸੁਮੇਧ ਸੈਣੀ ਮਾਮਲੇ ‘ਚ ਪੰਜਾਬ ਪੁਲਿਸ ਨੇ ਦਾਇਰ ਕੀਤੀ ਇੱਕ ਹੋਰ ਪਟੀਸ਼ਨ

TeamGlobalPunjab
1 Min Read

ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ ਸਾਲ 1991 ਦੇ ਅਗਵਾਹ ਮਾਮਲੇ ‘ਚ ਇਸ ਸਮੇਂ ਪੰਜਾਬ ਪੁਲਿਸ ਸਾਰੇ ਜ਼ਰੂਰੀ ਗਵਾਹ ਤੇ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ। ਸੋਮਵਾਰ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਨਵੀਂ ਪਟੀਸ਼ਨ ਦਰਜ ਕੀਤੀ।

ਪਟੀਸ਼ਨ ਜ਼ਰੀਏ ਸੀਬੀਆਇ ਵਲੋਂ ਸਾਲ 2007 – 08 ਵਿੱਚ ਕੀਤੀ ਗਈ ਮਾਮਲੇ ਦੀ ਜਾਂਚ ਨਾਲ ਜੁੜੇ ਦਸਤਾਵੇਜਾਂ ਦੀ ਮੰਗ ਕੀਤੀ। ਇਸ ‘ਤੇ ਅਦਾਲਤ ਨੇ ਸੀਬੀਆਈ ਨੂੰ ਵੀਰਵਾਰ ਤੱਕ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਪਟੀਸ਼ਨ ਵਿੱਚ ਪੰਜਾਬ ਪੁਲਿਸ ਨੇ ਦਲੀਲ ਦਿੱਤੀ ਹੈ ਕਿ ਇਸ ਕੇਸ ਨਾਲ ਸਬੰਧਤ ਸਟੇਟਸ ਰਿਪੋਰਟ ਨੂੰ ਪੰਜਾਬ – ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ ਸੀਬੀਆਈ ਨੂੰ ਸਾਲ 2016 ਵਿੱਚ ਵਾਪਸ ਕਰ ਦਿੱਤੀ ਗਈ ਸੀ।

ਰਿਪੋਰਟ ਦੇ ਨਾਲ ਸੀਬੀਆਈ ਵੱਲੋਂ ਸਾਲ 2008 ਵਿੱਚ ਕੀਤੀ ਗਈ ਜਾਂਚ ਦੇ ਦਸਤਾਵੇਜ਼ ਵੀ ਸਨ। ਪੁਲਿਸ ਹੁਣ ਸੀਬੀਆਈ ਤੋਂ ਉਨ੍ਹਾਂ ਦਸਤਾਵੇਜਾਂ ਦੀ ਮੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਪਟੀਸ਼ਨ ਦਰਜ ਕਰ ਦਸਤਾਵੇਜ਼ ਦੇਣ ਲਈ ਅਪੀਲ ਕੀਤੀ ਸੀ, ਪਰ ਉਦੋਂ ਸੀਬੀਆਈ ਨੇ ਕਿਹਾ ਸੀ ਕਿ ਅਜਿਹੇ ਸਾਰੇ ਦਸਤਾਵੇਜਾਂ ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ।

Share this Article
Leave a comment