Mastaney: ਫਿਲਮ ‘ਮਸਤਾਨੇ’ ਦੀ ਪਹਿਲੀ ਝਲਕ ਨੂੰ ਭਰਪੂਰ ਪਿਆਰ ਮਿਲਣ ਤੋਂ ਬਾਅਦ, Teaser ਹੋਇਆ ਰਿਲੀਜ਼

Prabhjot Kaur
2 Min Read

ਚੰਡੀਗੜ੍ਹ: ਪੰਜਾਬੀ ਫਿਲਮ ਨਿਰਮਾਤਾ ਅੱਜਕੱਲ੍ਹ ਫਿਲਮਾਂ ‘ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ ਫਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਅਤੇ ਹਾਲ ਹੀ ਵਿੱਚ, “ਮਸਤਾਨੇ” ਦੇ ਨਿਰਮਾਤਾਵਾਂ ਨੇ ਸੁਰਖੀਆਂ ਵਿੱਚ ਆਪਣਾ ਨਾਮ ਜੋੜਿਆ ਹੈ। ਜਿਵੇ ਕਿ ਸਭ ਨੂੰ ਪਤਾ ਹੀ ਕਿ ਟੀਮ ਨੇ ਹਾਲ ਹੀ ਵਿੱਚ ਫਿਲਮ ਦੀ ਪਹਿਲੀ ਝਲਕ ਰਿਲੀਜ਼ ਕੀਤੀ ਸੀ। ਦਰਸ਼ਕਾਂ ਦੀ ਉਤਸੁਕਤਾ ਨੂੰ ਦੇਖਦਿਆਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।

ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਇਹ ਫਿਲਮ ਨਿਰਮਿਤ ਤੇ ਪ੍ਰੋਜੈਕਟ ਮਨਪ੍ਰੀਤ ਜੋਹਲ ਦੁਆਰਾ ਤੇ ਉਹਨਾਂ ਦੇ ਨਾਲ ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਫਿਲਮ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਹੈ। ਇਹ ਫਿਲਮ ਇਤਿਹਾਸ ਦੇ ਕੁਝ ਅਜਿਹੇ ਪੰਨੇ ਕਹਾਣੀ ਦੇ ਜ਼ਰੀਏ ਪੇਸ਼ ਕਰਦੀ ਹੈ ਜੋ ਸਿੱਖਾਂ ਦੇ ਜ਼ਜ਼ਬੇ ਤੇ ਬਹਾਦਰੀ ਦੀ ਬੇਮਿਸਾਲ ਮੂਰਤ ਹਨ।

ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਇਸ ਅਸਾਧਾਰਨ ਕਹਾਣੀ ਨੂੰ ਮੁੱਖ ਕਿਰਦਾਰ ਵਜੋਂ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

TAGGED:
Share this Article
Leave a comment