ਲੱਦਾਖ ‘ਚ LAC ‘ਤੇ ਲਗਭਗ 1-2 ਕਿਲੋਮੀਟਰ ਪਿੱਛੇ ਹੋਈ ਚੀਨੀ ਫੌਜ

TeamGlobalPunjab
1 Min Read

ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫੌਜ ਨੇ ਆਪਣੀ ਥਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 48 ਘੰਟੇ ਤੱਕ ਚੱਲੀ ਕੂਟਨੀਤਕ ਚਰਚਾ ਦੇ ਚਲਦੇ ਚੀਨੀ ਫੌਜ ਪਿੱਛੇ ਹੱਟਣ ਨੂੰ ਤਿਆਰ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਬੈਠਕਾਂ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਲੇਹ ਯਾਤਰਾ ਹੋਈ, ਜਿਸ ਦੇ ਨਾਲ ਚੀਨ ਨੂੰ ਇੱਕ ਦ੍ਰਿੜ ਸੁਨੇਹਾ ਗਿਆ।

ਉੱਥੇ ਹੀ, ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਰਹੱਦ ਵਿਵਾਦ ਨੂੰ ਲੈ ਕੇ ਕੋਰ ਕਮਾਂਡਰ ਪੱਧਰ ਦੀ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਅਨੁਸਾਰ ਚੀਨੀ ਫੌਜ ਨੇ ਵਿਵਾਦ ਵਾਲੇ ਖੇਤਰ ਤੋਂ ਟੈਂਟ, ਵਾਹਨਾਂ ਅਤੇ ਫੌਜੀਆਂ ਨੂੰ 1-2 ਕਿਲੋਮੀਟਰ ਪਿੱਛੇ ਕਰ ਲਿਆ ਹੈ। ਹਾਲਾਂਕਿ, ਭਾਰਤੀ ਫੌਜ ਲਗਾਤਾਰ ਨਿਗਰਾਨੀ ਕਰ ਰਹੀ ਹੈ ।

ਸੂਤਰਾਂ ਨੇ ਦੱਸਿਆ ਹੈ ਕਿ ਚੀਨੀ ਫੌਜੀ ਪੈਟਰੋਲਿੰਗ ਪੁਅਇੰਟ 14 ਤੋਂ ਪਿੱਛੇ ਹਟੀ ਹੈ। ਦੱਸ ਦਈਏ ਕਿ , ਇੱਥੇ ਦੋਵਾਂ ਦੇਸ਼ਾਂ ਦੀ ਫੌਜਾਂ ਦੇ ਵਿੱਚ ਝੜਪ ਹੋਈ ਸੀ। ਦੱਸਿਆ ਗਿਆ ਹੈ ਭਾਰਤੀ ਫੌਜ ਵੀ ਥੋੜ੍ਹਾ ਪਿੱਛੇ ਹਟੀ ਹੈ। ਉੱਥੇ ਹੀ, ਚੀਨੀ ਫੌਜ ਦੀ ਇਸ ਹਾਲਤ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਹਾਲੇ ਤੱਕ ਕੋਈ ਆਧਿਕਾਰਿਤ ਬਿਆਨ ਨਹੀਂ ਆਇਆ ਹੈ।

Share this Article
Leave a comment