ਕੈਨੇਡਾ: 38 ਕਿਲੋ ਕੋਕੀਨ ਸਣੇ 2 ਪੰਜਾਬੀ ਕਾਬੂ

TeamGlobalPunjab
1 Min Read

ਟੋਰਾਂਟੋ: ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਓਨਟਾਰੀਓ ਦੇ ਅੰਬੈਸਡਰ ਬ੍ਰਿਜ ਤੇ 38 ਕਿਲੋ ਕੋਕੀਨ ਸਣੇ ਕਾਬੂ ਕੀਤੇ ਗਏ ਬਰੈਂਪਟਨ ਦੇ ਸੁਖਦੀਪ ਸਿੰਘ ਅਤੇ ਲਿੰਡਸੇ ਦੇ ਇੰਦਰਜੀਤ ਸਿੰਘ ਵਿਰੁੱਧ ਦੋਸ਼ ਆਇਦ ਕਰ ਦਿਤੇ ਗਏ ਹਨ।

ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਬੀਤੀ 17 ਮਾਰਚ ਨੂੰ ਇਨ੍ਹਾਂ ਦੇ ਟਰੱਕ ਵਿਚੋਂ 48 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਕੀਤੀ ਸੀ। ਸੀ.ਬੀ.ਐਸ.ਏ. ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਦਿਆਂ ਆਰ ਸੀ ਐਮ, ਪੀ. ਦੇ ਹਵਾਲੇ ਕਰ ਦਿਤਾ ਸੀ ਅਤੇ ਹੁਣ ਪੁਲਿਸ ਵੱਲੋਂ ਕਾਰਵਾਈ ਮੁਕੰਮਲ ਕਰਦਿਆਂ ਦੋਵਾਂ ਵਿਰੁੱਧ ਦੋਸ਼ ਆਇਦ ਕਰ ਦਿਤੇ ਗਏ। ਸੁਖਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਵਿੰਡਸਰ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ 8 ਜੂਨ ਨੂੰ ਪੇਸ਼ ਕੀਤਾ ਜਾਵੇਗਾ।

ਅੰਬੈਸਡਰ ਬ੍ਰਿਜ ਦੇ ਡਾਇਰੈਕਟਰ ਜੋਅ ਮੈਕਮੋਹਨ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਅਜਿਹੇ ਨਸ਼ੀਲੇ ਪਦਾਰਥਾਂ ਨੂੰ ਆਪਣੇ ਸਮਾਜ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।

Share this Article
Leave a comment