ਸਰੀਰ ‘ਚ ਇਨ੍ਹਾਂ ਚੀਜ਼ਾਂ ਦੀ ਘਾਟ ਕਾਰਨ ਮਹਿਸੂਸ ਹੁੰਦੀ ਹੈ ਥਕਾਵਟ ?

TeamGlobalPunjab
3 Min Read

ਨਿਊਜ ਡੈਸਕ: ਕੰਮ ਕਰਦੇ ਸਮੇਂ ਥਕਾਵਟ ਹੋਣਾ ਸੁਭਾਵਿਕ ਹੈ ਪਰ ਕੰਮ ਕਰਦਿਆਂ ਬਹੁਤ ਜਲਦੀ ਥੱਕ ਜਾਣਾ ਜਾਂ ਵਾਰ-ਵਾਰ ਥਕਾਵਟ ਮਹਿਸੂਸ ਕਰਨਾ ਤੁਹਾਡੇ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਜਕੇਰ ਤੁਸੀਂ ਪੂਰੀ ਰਾਤ ਸੌਂ ਕੇ ਸਵੇਰੇ ਆਲਸ, ਥਕਾਵਟ ਤੇ ਸਰੀਰ ‘ਚ ਦਰਦ ਦੀ ਸ਼ਿਕਾਇਤ ਮਹਿਸੂਸ ਕਰਦੇ ਹੋ ਤਾਂ ਤੁਹਾਡੇ ‘ਚ ਪੋਸ਼ਟਿਵ ਤੱਤਾਂ ਦੀ ਜ਼ਰੂਰਤ ਹੈ। ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪੌਸ਼ਟਿਕ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਆਓ ਜਾਣਦੇ ਹਾਂ ਵਾਰ-ਵਾਰ ਥਕਾਵਟ ਦੇ ਕੀ ਕਾਰਨ ਹਨ ਅਤੇ ਇਸ ਨੂੰ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ…

ਹੀਮੋਗਲੋਬਿਨ ਦੀ ਘਾਟ

ਕਿਸੀ ਵੀ ਕੰਮ ‘ਚ ਦਿਲ ਨਾ ਲੱਗਣਾ ਜਾਂ ਫਿਰ ਹਰ ਸਮੇਂ ਥਕਾਵਟ ਮਹਿਸੂਸ ਹੋਣ ਦਾ ਇੱਕ ਕਾਰਨ ਸਰੀਰ ‘ਚ  ਹੀਮੋਗਲੋਬਿਨ ਦੀ ਘਾਟ ਵੀ ਹੋ ਸਕਦਾ ਹੈ। ਸਰੀਰ ‘ਚ ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਆਇਰਨ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ। ਇਸ ਲਈ ਤੁਸੀਂ ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ ਦਾ ਸੇਵਨ  ਕਰ ਸਕਦੇ ਹੋ।

ਵਿਟਾਮਿਡ-ਡੀ ਦੀ ਘਾਟ

- Advertisement -

ਵਿਟਾਮਿਡ-ਡੀ ਦੀ ਘਾਟ ਕਾਰਨ ਵੀ ਸਰੀਰ ਨੂੰ ਵਾਰ-ਵਾਰ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ-ਡੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਵਿਟਾਮਿਨ-ਡੀ ਦੀ ਘਾਟ ਕਾਰਨ ਜੋੜਾਂ ‘ਚ ਅਕੜਨ ਆਦਿ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਰੋਜ਼ਾਨਾ ਸਵੇਰੇ ਕੁਝ ਸਮਾਂ ਧੁੱਪ ‘ਚ ਬੈਠਣਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਆਪਣੀ ਖੁਰਾਕ ‘ਚ ਵਿਟਾਮਿਨ-ਡੀ ਨਾਲ ਭਰਪੂਰ ਚੀਜ਼ਾਂ ਨੂੰ ਵੀ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਵਿਟਾਮਿਨ-ਬੀ ਦੀ ਘਾਟ

ਸਰੀਰ ‘ਚ ਵਿਟਾਮਿਨ-ਬੀ ਦੀ ਘਾਟ ਕਾਰਨ ਵਿਅਕਤੀ ਹਰ ਸਮੇਂ ਆਪਣੇ-ਆਪ ਨੂੰ ਸੁਸਤ ਮਹਿਸੂਸ ਕਰਦਾ ਹੈ।ਵਿਟਾਮਿਨ-ਬੀ ਦੀ ਘਾਟ ਕਾਰਨ ਸਵੇਰੇ ਉਠਣ ਲੱਗਿਆ ਵੀ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ-ਬੀ ਦੀ ਘਾਟ ਨੂੰ ਪੂਰਾ ਕਰਨ ਲਈ ਫਲਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।

- Advertisement -

ਕੈਲਸ਼ੀਅਮ ਦੀ ਘਾਟ

ਸਰੀਰ ਵਿਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਰੀੜ੍ਹ ਦੀ ਹੱਡੀ, ਜੋੜਾਂ ‘ਚ ਦਰਦ ਆਦਿ ਦੀ ਸ਼ਿਕਾਇਤ ਆਮ ਰਹਿੰਦੀ ਹੈ। ਜਿਸ ਕਾਰਨ ਕੋਈ ਵੀ ਕੰਮ ਕਰਨ ਲੱਗਿਆ ਸਰੀਰ ਬਹੁਤ ਜਲਦੀ ਥੱਕ ਜਾਂਦਾ ਹੈ। ਕੈਲਸੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment