ਦੋ ਮੂੰਹੇ ਵਾਲਾਂ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

Rajneet Kaur
3 Min Read

ਨਿਊਜ਼ ਡੈਸਕ: ਵਾਲ ਸਾਡੀ ਸੁੰਦਰਤਾ ਦਾ ਅਹਿਮ ਹਿੱਸਾ ਹਨ। ਇਸ ਤੋਂ ਬਿਨਾਂ ਸਮੁੱਚੀ ਸੁੰਦਰਤਾ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ‘ਚੋਂ ਇਕ ਵੱਡੀ ਸੱਮਸਿਆ ਦੋ ਮੂੰਹੇ ਵਾਲ ਜਿਸਤੋਂ ਔਰਤਾਂ ਬਹੁਤ ਪਰੇਸ਼ਨ ਰਹਿੰਦੀਆਂ ਹਨ। ਇਸ ਕਾਰਨ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਕੱਟਣਾ ਪੈਂਦਾ ਹੈ।ਆਓ ਜਾਣਦੇ ਹਾਂ ਕਿ ਕਿਵੇਂ ਅਸੀਂ ਵਾਲਾਂ ਨੂੰ ਕੱਟੇ ਬਿਨਾਂ ਦੋ ਮੂੰਹੇ ਵਾਲਾਂ  ਤੋਂ ਛੁਟਕਾਰਾ ਪਾ ਸਕਦੇ ਹਾਂ।

ਜ਼ਿਆਦਾਤਰ ਵਾਲਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਵਾਲ ਬਹੁਤ ਜ਼ਿਆਦਾ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ, ਤਾਂ ਦੋ ਮੂੰਹੇ ਵਾਲਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਦਰਅਸਲ, ਵਾਲਾਂ ਦੇ ਉੱਪਰ ਇੱਕ ਸੁਰੱਖਿਆ ਪਰਤ ਹੁੰਦੀ ਹੈ ਅਤੇ ਜਦੋਂ ਇਹ ਖਰਾਬ ਹੋ ਜਾਂਦੀ ਹੈ, ਤਾਂ ਵਾਲਾਂ ਦੇ ਸਿਰੇ ਦੋ ਹਿੱਸਿਆਂ ਵਿੱਚ ਵੱਖ ਹੋ ਜਾਂਦੇ ਹਨ।

ਵਾਲਾਂ ਦੀਆਂ ਅਜਿਹੀਆਂ ਸਮੱਸਿਆਵਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਕੈਮੀਕਲ ਆਧਾਰਿਤ ਹੇਅਰ ਪ੍ਰੋਡਕਟਸ ਦੀ ਜ਼ਿਆਦਾ ਵਰਤੋਂ ਕਰਨ ਲੱਗਦੇ ਹਾਂ। ਬਿਹਤਰ ਹੈ ਕਿ ਤੁਸੀਂ ਕਠੋਰ ਸ਼ੈਂਪੂ ਦੀ ਬਜਾਏ ਹਲਕੇ ਸ਼ੈਂਪੂ ਦੀ ਵਰਤੋਂ ਕਰੋ, ਇਸ ਨਾਲ ਹੌਲੀ-ਹੌਲੀ ਦੋ ਮੂੰਹੇ ਵਾਲਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ, ਗਰਮ ਤੌਲੀਏ ਦਾ ਨੁਸਖਾ ਦਾਦੀਆਂ ਦੇ ਸਮੇਂ ਤੋਂ ਚਲਿਆ ਆ ਰਿਹਾ ਹੈ।  ਇਹ ਬਹੁਤ ਪ੍ਰਭਾਵਸ਼ਾਲੀ ਵੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਵਾਲਾਂ ‘ਚ ਨਾਰੀਅਲ ਤੇਲ ਨਾਲ ਹਲਕੀ ਮਸਾਜ ਕਰੋ। ਫਿਰ ਇੱਕ ਸਾਫ਼ ਤੌਲੀਏ ਨੂੰ ਗਰਮ ਪਾਣੀ ਦੀ ਇੱਕ ਬਾਲਟੀ ਵਿੱਚ ਡੁਬੋਓ ਅਤੇ ਫਿਰ ਤੌਲੀਏ ਨੂੰ ਨਿਚੋੜੋ। ਤੁਸੀਂ ਇਸ ਤੌਲੀਏ ਨੂੰ ਆਪਣੇ ਸਿਰ ‘ਤੇ ਪੱਗ ਵਾਂਗ ਲਪੇਟੋ ਅਤੇ 5 ਤੋਂ 10 ਮਿੰਟ ਲਈ ਇਸ ਤਰ੍ਹਾਂ ਛੱਡ ਦਿਓ। ਇਸ ਪ੍ਰਕਿਰਿਆ ਨੂੰ 4-5 ਵਾਰ ਦੁਹਰਾਓ। ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਮਿਲੇਗਾ।

- Advertisement -

ਪਪੀਤਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਡੇ ਵਾਲਾਂ ਲਈ ਵੀ ਓਨਾ ਹੀ ਫਾਇਦੇਮੰਦ ਹੈ। ਇਸ ਦੇ ਲਈ ਇੱਕ ਪੱਕੇ ਹੋਏ ਪਪੀਤੇ ਨੂੰ ਲੈ ਕੇ ਇਸ ਦਾ ਗੁੱਦਾ ਕੱਢ ਕੇ ਇਕ ਕਟੋਰੀ ‘ਚ ਰੱਖੋ ਅਤੇ ਉਸ ‘ਚ ਦਹੀਂ ਮਿਲਾ ਕੇ ਸਿਰ ਦੀ ਚਮੜੀ ਅਤੇ ਵਾਲਾਂ ‘ਤੇ ਲਗਾਓ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment