ਪਤਨੀ ਦੇ ਡਰੋਂ 1 ਮਹੀਨੇ ਤੋਂ 100 ਫੁੱਟ ਉੱਚੇ ਰੁੱਖ ‘ਤੇ ਰਹਿ ਰਿਹਾ ਪਤੀ, ਜਾਣੋ ਕੀ ਹੈ ਮਾਮਲਾ

Global Team
2 Min Read

ਮਉ: ਪਤੀ-ਪਤਨੀ ਵਿਚਾਲੇ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹੈ। ਪਰ ਜੇਕਰ ਪਤਨੀ ਦਾ ਡਰ ਦਿਲ ‘ਚ ਇਸ ਤਰ੍ਹਾਂ ਬੈਠ ਜਾਵੇ ਕਿ ਪਤੀ ਨੂੰ ਰੁੱਖ ‘ਤੇ ਘਰ ਬਣਾ ਕੇ ਬੈਠਣਾ ਪਵੇ ਤਾਂ? ਅਜਿਹਾ ਹੀ ਮਾਮਲਾ ਯੂਪੀ ਦੇ ਮਉ ਤੋਂ ਸਾਹਮਣੇ ਆਇਆ ਹੈ। ਥਾਣਾ ਕੋਪਾਗੰਜ ਇਲਾਕੇ ਦੇ ਬਸਰਥਪੁਰ ਗ੍ਰਾਮ ਸਭਾ ‘ਚ ਰਹਿਣ ਵਾਲਾ ਇੱਕ ਵਿਅਕਤੀ ਇਨ੍ਹੀਂ ਦਿਨੀਂ ਇਲਾਕੇ ‘ਚ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਰਾਮਪ੍ਰਵੇਸ਼ ਨਾਮ ਦਾ ਵਿਅਕਤੀ ਆਪਣੀ ਪਤਨੀ ਦੇ ਡਰੋਂ ਪਿਛਲੇ ਇੱਕ ਮਹੀਨੇ ਤੋਂ 100 ਫੁੱਟ ਉੱਚੇ ਰੁੱਖ ‘ਤੇ ਰਹਿ ਰਿਹਾ ਹੈ। ਜਦੋਂ ਵੀ ਕੋਈ ਉਸ ਨੂੰ ਮਨਾਉਣ ਜਾਂਦਾ ਹੈ ਤਾਂ ਉਹ ਰੁੱਖ ਤੋਂ ਹੀ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੰਦਾ ਹੈ। ਰਾਤ ਵੇਲੇ ਉਹ ਰੁੱਖ ਤੋਂ ਹੇਠਾਂ ਉੱਤਰਦਾ ਹੈ ਅਤੇ ਇੱਟਾਂ-ਪੱਥਰ ਇਕੱਠੇ ਕਰਕੇ ਫਿਰ ਰੁੱਖ ‘ਤੇ ਚੜ੍ਹ ਜਾਂਦਾ ਹੈ।

ਰਾਮਪ੍ਰਵੇਸ਼ ਦੇ ਪਿਤਾ ਅਨੁਸਾਰ ਉਹ ਆਪਣੀ ਪਤਨੀ ਕਾਰਨ ਰੁੱਖ ‘ਤੇ ਰਹਿਣ ਲਈ ਮਜਬੂਰ ਹੈ ਕਿਉਂਕਿ ਉਸ ਦੀ ਪਤਨੀ ਹਰ ਰੋਜ਼ ਉਸ ਨਾਲ ਲੜਦੀ ਅਤੇ ਕੁੱਟਮਾਰ ਕਰਦੀ ਹੈ। ਰਾਮ ਪ੍ਰਵੇਸ਼ ਆਪਣੀ ਪਤਨੀ ਦੇ ਇਸ ਰਵੱਈਏ ਤੋਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਇਕ ਮਹੀਨੇ ਤੋਂ ਰੁੱਖ ‘ਤੇ ਹੀ ਰਹਿ ਰਿਹਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਰੁੱਖ ਤੋਂ ਹੇਠਾਂ ਆ ਜਾਂਦਾ ਹੈ ਅਤੇ ਸ਼ੌਚ ਆਦਿ ਕਰਕੇ ਵਾਪਸ ਚੜ੍ਹ ਜਾਂਦਾ ਹੈ। ਪਰਿਵਾਰਕ ਮੈਂਬਰਾਂ ਰੱਸੀ ਨਾਲ ਖਾਣਾ ਬੰਨ ਦਿੰਦੇ ਹਨ ਤੇ ਰਾਮਪ੍ਰਵੇਸ਼ ਉੱਪਰ ਖਿੱਚ ਲੈਂਦਾ ਹੈ।

ਰਾਮ ਪ੍ਰਵੇਸ਼ ਦੇ ਰੁੱਖ ‘ਤੇ ਹੋਣ ਕਾਰਨ ਪਿੰਡ ਵਾਸੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੁੱਖ ਪਿੰਡ ਦੇ ਵਿਚਾਲੇ ਸਥਿਤ ਹੈ, ਜਿੱਥੋਂ ਹਰ ਕਿਸੇ ਦੇ ਘਰ ਦਾ ਵਿਹੜਾ ਨਜ਼ਰ ਆਉਂਦਾ ਹੈ। ਪਿੰਡ ਵਾਸੀਆਂ ਨੇ ਰਾਮ ਪ੍ਰਵੇਸ਼ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਪੁਲਿਸ ਵੀ ਰਾਮ ਪ੍ਰਵੇਸ਼ ਨੂੰ ਹੇਠਾਂ ਉਤਾਰਨ ਵਿੱਚ ਨਾਕਾਮ ਰਹੀ ਅਤੇ ਉਸ ਦੀ ਵੀਡੀਓ ਬਣਾ ਕੇ ਚਲੀ ਗਈ। ਫਿਲਹਾਲ ਰਾਮ ਪ੍ਰਵੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share This Article
Leave a Comment