Home / ਜੀਵਨ ਢੰਗ / ਖਾਓ ਅੰਗੂਰ, ਮਨੋਵਿਕਾਰ ਕਰੋ ਦੂਰ, ਜਾਣੋ ਅੰਗੂਰ ਦੇ 7 ਹੈਰਾਨੀਜਨਕ ਫਾਇਦੇ?

ਖਾਓ ਅੰਗੂਰ, ਮਨੋਵਿਕਾਰ ਕਰੋ ਦੂਰ, ਜਾਣੋ ਅੰਗੂਰ ਦੇ 7 ਹੈਰਾਨੀਜਨਕ ਫਾਇਦੇ?

ਨਿਊਜ਼ ਡੈਸਕ : ਅੰਗੂਰ ਇੱਕ ਅਜਿਹਾ ਫਲ ਹੈ ਜਿਸ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਇਸ ਦੇ ਅਣਮੁੱਲੇ ਗੁਣਾਂ ਤੋਂ ਅਣਜਾਣ ਹਨ। ਅੰਗੂਰ ਦਾ ਸੇਵਨ ਮਾਈਗਰੇਨ ਦੀ ਸਥਿਤੀ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅੰਗੂਰ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ। ਅੰਗੂਰ ਜ਼ਿਆਦਾਤਰ ਗਰਮੀਆਂ ਦੇ ਮੌਸਮ ਵਿੱਚ ਵਿਕਣ ਵਾਲਾ ਫਲ ਹੈ।

ਅਮਰੀਕੀ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਜੇ ਤੁਸੀਂ ਉਦਾਸੀ ਵਰਗੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰ ਜ਼ਰੂਰ ਖਾਓ। ਅੰਗੂਰ ਖਾਣ ਨਾਲ ਮਨੋਵਿਕਾਰ ਘੱਟ ਹੁੰਦਾ ਹੈ। ਅੰਗੂਰ ਪੌਸ਼ਟਿਕ, ਸੁਆਦੀ ਅਤੇ ਖੂਨ ਨੂੰ ਸਾਫ ਕਰਨ ਵਾਲਾ ਇੱਕ ਫਲ ਹੈ। ਅੰਗੂਰ ਸਾਰੇ ਫਲਾਂ ਵਿੱਚ ਇੱਕ ਉੱਤਮ ਫਲ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਅੰਗੂਰ ਦੇ ਅਣਗਿਣਤ ਫਾਇਦਿਆਂ ਬਾਰੇ…

Grape, Neptune PP 12,302 - Grapes at Burpee.com

ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ

ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ-ਏ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਅੰਗੂਰ ਵਿੱਚ ਵਿਟਾਮਿਨ-ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਅੱਖਾਂ ਦੀ ਰੌਸ਼ਨੀ ਲਈ ਅੰਗੂਰ ਦਾ ਸੇਵਨ ਇੱਕ ਤਰ੍ਹਾਂ ਨਾਲ ਰਾਮਬਾਣ ਸਾਬਿਤ ਹੋ ਸਕਦਾ ਹੈ।

ਅੱਖਾਂ ਦੀ ਰੌਸ਼ਨੀ ਵਧਾਉਣ ਲਈ ਇਸ ਘਰੇਲੂ ...

ਮਾਈਗਰੇਨ ਤੋਂ ਰਾਹਤ

ਮਾਈਗਰੇਨ ਸਿਰ ਦਰਦ ਇਕ ਅਜਿਹੀ ਸਥਿਤੀ ਹੈ ਜਿਸ ਵਿਚ 2 ਤੋਂ 3 ਦਿਨ ਸਿਰ ਦਰਦ ਹੁੰਦਾ ਰਹਿੰਦਾ ਹੈ। ਅੰਗੂਰ ਦੇ ਸੇਵਨ ਨਾਲ ਮਾਈਗਰੇਨ ਦੀ ਸਥਿਤੀ ਵਿਚ ਕਾਫ਼ੀ ਹੱਦ ਤਕ ਰਾਹਤ ਮਿਲ ਸਕਦੀ ਹੈ। ਇਸ ਲਈ ਮਾਈਗਰੇਨ ਦੀ ਸਮੱਸਿਆ ਨਾਲ ਪੀੜਤ ਲੋਕਾਂ ਨੂੰ ਆਪਣੇ ਭੋਜਨ ਵਿਚ ਅੰਗੂਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Migraine pain relief tips for use this dangerous problem

ਕਿਡਨੀ ਰੋਗ ਤੋਂ ਰੱਖਿਆ ਕਰਦਾ ਹੈ ਅੰਗੂਰ

ਅੰਗੂਰ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਇੰਫਲੇਮੇਟਰੀ ਗੁਣ ਕਿਡਨੀ ਨਾਲ ਸਬੰਧਤ ਬਿਮਾਰੀਆਂ ਤੋਂ ਰੱਖਿਆ ਕਰਦੇ ਹਨ। ਇਸ ਲਈ ਕਿਡਨੀ ਨੂੰ ਸਿਹਤਮੰਦ ਬਣਾਏ ਰੱਖਣ ਲਈ ਅੰਗੂਰ ਦਾ ਸੇਵਨ ਬਹੁਤ ਜ਼ਰੂਰੀ ਹੈ।

World Kidney Day: Drinking 8 Glasses Of Water Flushes Toxins And ...

ਇਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ

ਅੰਗੂਰ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਇਮਿਊਨਿਟੀ ਵਧਾਉਣ ਵਿੱਚ ਮਦਦ ਮਿਲਦੀ ਹੈ। ਇਮਿਊਨਿਟੀ ਸਿਸਟਮ ਮਜ਼ਬੂਤ ਹੋਣ ਦੀ ਸਥਿਤੀ ਵਿਚ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਸਥਿਤੀ ਵਿੱਚ ਸਰੀਰ ਨੂੰ ਕਿਸੀ ਵੀ ਤਰ੍ਹਾਂ ਦੀ ਸੰ​​ਕਰਮਣ ਬਿਮਾਰੀ ਨਹੀ ਹੁੰਦੀ। ਇਸ ਲਈ ਮਜ਼ਬੂਤ ਇਮਿਊਨਿਟੀ ਸਿਸਟਮ ਲਈ ਤੁਸੀਂ ਆਪਣੀ ਖੁਰਾਕ ਵਿਚ ਅੰਗੂਰ ਸ਼ਾਮਲ ਕਰ ਸਕਦੇ ਹੋ।

ਇਸ ਤਰ੍ਹਾਂ ਵਧਾਓ ਸਰੀਰ ਦੀ ਇਮਿਊਨਿਟੀ ਤਾਂ ...

ਵਾਇਰਸ ਸੰਕਰਮਣ ਤੋਂ ਰੱਖਿਆ

ਵਾਇਰਸ ਦੇ ਸੰਕਰਮਣ ਨਾਲ ਤੁਹਾਨੂੰ ਖੰਘ (ਖਾਂਸੀ), ਜ਼ੁਕਾਮ ਆਦਿ ਵਰਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਵਿੱਚ ਅੰਗੂਰ ਦਾ ਸੇਵਨ ਤੁਹਾਨੂੰ ਵਾਇਰਸ ਦੇ ਸੰਕਰਮਣ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ। ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ  ਕਿ  ਅੰਗੂਰ ਵਿੱਚ ਐਂਟੀਵਾਇਰਲ ਗੁਣ ਮੌਜੂਦ ਹੁੰਦੇ ਹਨ। ਜਿਸ ਕਾਰਨ ਅੰਗੂਰ ਕਈ ਪ੍ਰਕਾਰ ਦੇ ਸੰਕਰਮਣ ਰੋਗਾਂ ਤੋਂ ਸਰੀਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਛਾਤੀ ਦੇ ਕੈਂਸਰ ਤੋਂ ਰੱਖਿਆ

ਛਾਤੀ ਦੇ ਕੈਂਸਰ ਤੋਂ ਰੱਖਿਆ

ਅੰਗੂਰ ਦਾ ਸੇਵਨ ਔਰਤਾਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਔਰਤਾਂ ਵਿੱਚ ਛਾਤੀ ਤੇ ਪੇਟ ਦੇ ਕੈਂਸਰ ਦੇ ਜੋਖਮ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ। ਅੰਗੂਰ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਇਸ ਬਿਮਾਰੀ ਨਾਲ ਲੜਨ ਵਿੱਚ ਮਦਦ ਕਰਦੇ ਹਨ।

7 Amazing Benefits Of Grapes For Health And Skin - NDTV Food

ਕੋਲੈਸਟ੍ਰੋਲ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ

ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਵਿੱਚ ਸੰਤੁਲਨ ਕਾਇਮ ਹੋਣਾ ਬਹੁਤ ਜ਼ਰੂਰੀ ਹੈ। ਕੋਲੈਸਟ੍ਰੋਲ ਦੇ ਪੱਧਰ ਵਿੱਚ  ਅਸੰਤੁਲਨ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਅੰਗੂਰ ਕੋਲੈਸਟ੍ਰੋਲ ਨੂੰ ਸੰਤੁਲਿਤ ਕਰਨ ਵਿਚ ਬਹੁਤ ਮਦਦ ਕਰ ਸਕਦਾ ਹੈ। ਅੰਗੂਰ ਦੇ ਸੇਵਨ ਨਾਲ ਸਰੀਰ ਵਿੱਚ ਉੱਚਿਤ ਕੋਲੈਸਟ੍ਰੋਲ ਦਾ ਵਾਧਾ ਹੋਣ ਨਾਲ ਇਹ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਵੀ ਬਹੁਤ ਲਾਭਕਾਰੀ ਹੋ ਸਕਦਾ ਹੈ।

ਸ਼ੂਗਰ ਦੇ ਰੋਗੀਆਂ ਨੂੰ ਅੰਗੂਰ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ‘ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬੁਖ਼ਾਰ ‘ਚ ਵੀ ਅੰਗੂਰ ਨਹੀਂ ਖਾਣੇ ਚਾਹੀਦੇ ਕਿਉਂਕਿ ਖੱਟੇ ਹੋਣ ਕਾਰਨ ਰੋਗੀ ਨੂੰ ਡਾਇਰੀਆ ਦਾ ਸ਼ਿਕਾਰ ਬਣਾ ਸਕਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਜ਼ਿਆਦਾ ਨਮਕ ਖਾਣ ਵਾਲੇ ਹੋ ਜਾਓ ਸਾਵਧਾਨ! ਪ੍ਰਤੀਦਿਨ ਇੰਨੀ ਮਾਤਰਾ ‘ਚ ਖਾਓ ਨਮਕ ਨਹੀਂ ਤਾਂ ਹੋ ਸਕਦੇ ਹੋ ਇਨ੍ਹਾਂ 5 ਬਿਮਾਰੀਆਂ ਦਾ ਸ਼ਿਕਾਰ

ਨਿਊਜ਼ ਡੈਸਕ : ਨਮਕ ਦਾ ਲਗਭਗ ਹਰ ਭੋਜਨ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਭੋਜਨ …

Leave a Reply

Your email address will not be published. Required fields are marked *