ਕਿਸਾਨਾਂ ਨੇ CM ਚੰਨੀ ਦੇ ਲੱਗੇ ਫਲੈਕਸ ਬੋਰਡਾਂ ਤੇ ਕਾਲਖ ਮਲ ਕੇ ਕੀਤਾ ਰੋਸ ਪ੍ਰਗਟ

TeamGlobalPunjab
2 Min Read

ਬਰਨਾਲਾ :  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੁੜੇਕੇ ਕਲਾਂ ਅਨਾਜ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਫਲੈਕਸ ਬੋਰਡਾਂ ਤੇ ਕਾਲਖ ਮਲ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀ ਨਰਮੇ ਦੀ ਫ਼ਸਲ ਗੁਲਾਬੀ ਕੀੜੇ ਦੇ ਹਮਲੇ ਨਾਲ ਨੁਕਸਾਨੀ ਗਈ ਸੀ, ਪਰ ਇਹ ਸਿਰਫ਼ ਫੋਟੋਗ੍ਰਾਫੀ ਸੀ ਕਿਉਂਕਿ ਸਰਕਾਰ ਵੱਲੋਂ ਵਾਰ-ਵਾਰ ਧਰਨੇ ਦੇ ਬਾਵਜੂਦ ਕੋਈ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ।

ਬਾਅਦ ਵਿੱਚ, ਸਰਕਾਰ ਨੇ ਕਪਾਹ ਦੇ ਕਿਸਾਨਾਂ ਲਈ 416 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਭਵਾਨੀਗੜ੍ਹ ਬਲਾਕ ਤੋਂ ਜਗਤਾਰ ਸਿੰਘ ਲਾਡੀ ਨੇ ਦੱਸਿਆ ਕਿ ਉਗਰਾਹਾਂ ਗਰੁੱਪ ਦੇ ਕੇਡਰ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਸੂਬੇ ਭਰ ਵਿੱਚ ਸਰਕਾਰੀ ਇਸ਼ਤਿਹਾਰਾਂ ਨੂੰ ਕਾਲੀ ਸਿਆਹੀ ਨਾਲ ਵਿਗਾੜ ਦਿੱਤਾ ਕਿਉਂਕਿ ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਅੱਗੇ ਧਰਨੇ ਦਿੱਤੇ ਸਨ, ਪਰ ਕੋਈ ਹੱਲ ਨਹੀਂ ਹੋਇਆ।ਮੁੱਖ ਮੰਤਰੀ ਦੇ ਪੋਸਟਰਾਂ ਤੇ ਕਾਲਖ ਮਲਣ ਤੋਂ ਇਲਾਵਾ ਨਰਮੇ ਦਾ ਮੁਆਵਜ਼ਾ ਨਾ ਦੇਣ ਵਾਲੀ ਸਰਕਾਰ ਮੁੱਖ ਮੰਤਰੀ ਮੁਰਦਾਬਾਦ ਲੇਖ ਕੇ ਵੀ ਰੋਸ ਪ੍ਰਗਟ ਕੀਤਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਆਗੂਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਕਾਂਗਰਸੀ ਲੀਡਰਾਂ ਦਾ ਪਿੰਡਾਂ ਵਿਚ ਸਖ਼ਤ ਵਿਰੋਧ ਕੀਤਾ ਜਾਵੇਗਾ।

- Advertisement -

Share this Article
Leave a comment