ਸੀਐਮ ਖੱਟਰ ਦੇ ਹਲਕੇ ‘ਚ ਕਿਸਾਨਾਂ ਦੀ ਲਲਕਾਰ, ਖਦੇੜੀ ਬੀਜੇਪੀ ਦੀ ਮਹਾਪੰਚਾਇਤ ਰੈਲੀ, ਖਲਾਰਿਆ ਸਮਾਨ

TeamGlobalPunjab
2 Min Read

ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਮਾਗਮ ਰੱਦ ਕਰ ਦਿੱਤਾ ਗਿਆ। ਕਿਸਾਨਾਂ ਦੇ ਰੋਸ ਕਾਰਨ ਮੁੱਖ ਮੰਤਰੀ ਖੱਟਰ ਦੀ ਫੇਰੀ ਨੂੰ ਮੁੱਲਤਵੀ ਕਰ ਦਿੱਤਾ ਗਿਆ। ਕਰਨਾਲ ਦੇ ਪਿੰਡ ਕੈਮਲਾ ਵਿੱਚ ਬੀਜੇਪੀ ਵੱਲੋਂ ਖੇਤੀ ਕਾਨੂੰਨ ਦੇ ਫਾਇਦੇ ਕਿਸਾਨਾਂ ਨੂੰ ਦੱਸਣ ਲਈ ਕਿਸਾਨ ਮਹਾਪੰਚਾਇਤ ਰੈਲੀ ਰੱਖੀ ਗਈ ਸੀ। ਪਰ ਕਿਸਾਨਾਂ ਦੇ ਰੋਸ ਕਾਰਨ ਇਹ ਰੈਲੀ ਨਾ ਹੋ ਸਕੀ। ਕਿਸਾਨਾਂ ਨੇ ਰੈਲੀ ਵਾਲੇ ਪੰਡਾਲ ‘ਚ ਦਾਖਲ ਹੋ ਕਿ ਭੰਨਤੋੜ ਸ਼ੁਰੂ ਕਰ ਦਿੱਤੀ। ਪੰਡਾਲ ‘ਚ ਰੱਖੀਆਂ ਕੁਰਸੀਆਂ ਤੋੜ ਦਿੱਤੀਆਂ ਗਈਆਂ ਅਤੇ ਲਾਏ ਹੋਏ ਪੋਸਟਰ ਫਾੜ ਦਿੱਤੇ ਸਾਰਾ ਸਮਾਨ ਖਲਾਰ ਦਿੱਤਾ। ਮਾਹੌਲ ਨੂੰ ਕਾਬੂ ਕਰਨ ਲਈ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ।

ਇਸ ਤੋਂ ਪਹਿਲਾਂ ਕਿਸਾਨਾਂ ਨੇ ਮਨੋਹਰ ਲਾਲ ਖੱਟਰ ਦੇ ਹੈਲੀਪੈਡ ‘ਤੇ ਵੀ ਕਬਜ਼ਾ ਕਰ ਲਿਆ ਸੀ। ਹੈਲੀਪੈਡ ਵਾਲੀ ਥਾਂ ਨੂੰ ਪੁੱਟ ਦਿੱਤਾ ਸੀ। ਇਸ ਦੇ ਨਾਲ ਹੀ ਕਿਸਾਨਾਂ ਨੇ ਪੁਲਿਸ ਵੱਲੋਂ ਕੀਤੀਆਂ ਸਾਰੀਆਂ ਸਖ਼ਤੀਆਂ ਨੂੰ ਤੋੜ ਦਿੱਤਾ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਦੇ ਲਈ ਅਥਰੂ ਗੈਸ ਦੇ ਗੋਲੇ ਵੀ ਦਾਗੇ ਸਨ। ਇਹਨਾਂ ਦਾ ਕਿਸਾਨਾਂ ਦੇ ਰੋਸ ਅੱਗੇ ਕੋਈ ਅਸਰ ਨਾ ਹੋਇਆ।

- Advertisement -

ਸਟੇਜ ‘ਤੇ ਚੜ੍ਹ ਕੇ ਕਿਸਾਨਾਂ ਨੇ ਸਾਰਾ ਸਮਾਨ ਖਲਾਰ ਦਿੱਤਾ ਤੇ ਖੂਬ ਭੰਨਤੋੜ ਕੀਤੀ।

ਕਿਸਾਨਾਂ ਦਾ ਗੁੱਸਾ ਇਸ ਕਦਰ ਦੇਖਣ ਨੂੰ ਮਿਲਿਆ ਕਿ ਪੰਡਾਲ ‘ਚ ਕੁਰਸੀਆਂ ਤੋੜ ਦਿੱਤੀਆਂ ਗਈਆਂ ਪਰ ਪੁਲਿਸ ਕਿਸਾਨਾਂ ਨੂੰ ਰੋਕ ਨਾ ਸਕੀ। ਹਲਾਂਕਿ ਪੁਲਿਸ ਨੇ ਸਮਾਗਮ ਦੇ ਅੰਦਰ ਆਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ ਵੀ ਕੀਤਾ ਸੀ ਅਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਸਨ।

Share this Article
Leave a comment